ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਤੋਂ ਆਈ ਔਰਤ ਕੋਲੋਂ ਦੋ ਕਿਲੋ ਸੋਨਾ ਬਰਾਮਦ

08:06 AM Aug 03, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਗਸਤ
ਕਸਟਮ ਵਿਭਾਗ ਨੇ ਅਟਾਰੀ ਸਰਹੱਦ ’ਤੇ ਪਾਕਿਸਤਾਨ ਤੋਂ ਆਈ ਇਕ ਔਰਤ ਕੋਲੋਂ ਲਗਭਗ ਡੇਢ ਕਰੋੜ ਰੁਪਏ ਮੁੱਲ ਤੋਂ ਵੱਧ ਦਾ ਦੋ ਕਿਲੋ 332 ਗਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾਈ ਅੱਡੇ ’ਤੇ ਦੋ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਯਾਤਰੂਆਂ ਕੋਲੋਂ ਲਗਭਗ 18 ਲੱਖ ਰੁਪਏ ਮੁੱਲ ਦੀਆਂ ਇਕ ਲੱਖ ਤੋਂ ਵੱਧ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਟਾਰੀ ਸਰਹੱਦ ਰਸਤੇ ਇਹ ਔਰਤ ਪਾਕਿਸਤਾਨ ਤੋਂ ਭਾਰਤ ਪਰਤੀ ਸੀ। ਇਸ ਦੇ ਸਾਮਾਨ ਦੀ ਜਾਂਚ ਕਰਦਿਆਂ ਪ੍ਰਾਪਤ ਭਾਂਡਿਆਂ ਦੇ ਹੈਂਡਲਾਂ ਵਿੱਚੋਂ ਸੋਨਾ ਬਰਾਮਦ ਹੋਇਆ। ਭਾਂਡਿਆਂ ਦੇ ਹੈਂਡਲ 24 ਕੈਰੇਟ ਸੋਨੇ ਦੇ ਹਨ ਜਿਨ੍ਹਾਂ ਦੀ ਗਿਣਤੀ ਲਗਭਗ 14 ਹੈ ਤੇ ਵਜ਼ਨ ਲਗਭਗ ਦੋ ਕਿਲੋ 332 ਗ੍ਰਾਮ ਹੈ। ਇਸ ਦੀ ਬਾਜ਼ਾਰੀ ਕੀਮਤ 1.62 ਕਰੋੜ ਰੁਪਏ ਹੈ। ਇਸੇ ਤਰ੍ਹਾਂ ਹਵਾਈ ਅੱਡੇ ’ਤੇ ਸਿੰਗਾਪੁਰ ਦੀ ਸਕੂਟ ਹਵਾਈ ਕੰਪਨੀ ਰਾਹੀਂ ਅੰਮ੍ਰਿਤਸਰ ਪੁੱਜੇ ਇੱਕ ਯਾਤਰੂ ਕੋਲੋਂ 55,200 ਵਿਦੇਸ਼ੀ ਸਿਗਰਟਾਂ ਬਰਾਮਦ ਹੋਈਆਂ ਹਨ ਜਿਸ ਦੀ ਕੀਮਤ 9,38,400 ਰੁਪਏ ਹੈ। ਇਸੇ ਤਰ੍ਹਾਂ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਸ਼ਾਰਜਾਹ ਤੋਂ ਪੁੱਜੇ ਦੋ ਯਾਤਰੂਆਂ ਕੋਲੋਂ 51 ਹਜ਼ਾਰ ਵਿਦੇਸ਼ੀ ਸਿਗਰਟਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਲਗਭਗ 8 ਲੱਖ 67 ਹਜ਼ਾਰ ਰੁਪਏ ਹੈ।

Advertisement

Advertisement
Advertisement