For the best experience, open
https://m.punjabitribuneonline.com
on your mobile browser.
Advertisement

ਤਕਰਾਰ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਜ਼ਖ਼ਮੀ

11:25 AM May 19, 2024 IST
ਤਕਰਾਰ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 18 ਮਈ
ਇਲਾਕੇ ਦੇ ਪਿੰਡ ਚੋਹਲਾ ਸਾਹਿਬ ਵਿੱਚ ਬੀਤੇ ਦਿਨ ਸ਼ੁੱਕਰਵਾਰ ਨੂੰ ਗੋਲੀਆਂ ਚੱਲਣ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਹਰਰਾਏ ਸਿੰਘ ਹਰੇ ਅਤੇ ਚੌਧਰੀ ਉਰਫ ਨਿੱਕਾ ਵਜੋਂ ਕੀਤੀ ਗਈ ਹੈ। ਹਰਰਾਏ ਸਿੰਘ ਅਤੇ ਦਾ ਉਸ ਦਾ ਦੋਸਤ ਚੌਧਰੀ ਪਿੰਡ ਦੀ ਇਕ ਸਾਂਝੀ ਜਗ੍ਹਾਂ ’ਤੇ ਬੈਠੇ ਸਨ ਤਾਂ ਉੱਥੇ ਇਕ ਮੋਟਰਸਾਈਕਲ ’ਤੇ ਪਿੰਡ ਦੇ ਵਾਸੀ ਗੁਰਪ੍ਰੀਤ ਸਿੰਘ ਗੋਪੀ, ਉਸ ਦਾ ਦੋਸਤ ਦਲਜੀਤ ਸਿੰਘ ਸੋਨੀ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਆਏ ਅਤੇ ਕੁਝ ਦਿਨ ਪਹਿਲਾਂ ਦੋਹਾਂ ਧਿਰਾਂ ਦੇ ਦਲਜੀਤ ਸਿੰਘ ਅਤੇ ਚੌਧਰੀ ਦਰਮਿਆਨ ਹੋਏ ਤਕਰਾਰ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਅਤੇ ਉਨ੍ਹਾਂ ਨਾਲ ਆਏ ਅਣਪਛਾਤੇ ਵਿਅਕਤੀ ਨੇ ਉਨ੍ਹਾਂ ’ਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਹਰਰਾਏ ਸਿੰਘ ਤੇ ਚੌਧਰੀ ਨਿੱਕਾ ਜਖਮੀ ਹੋ ਗਏ। ਉਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿਥੋਂ ਹਰਰਾਏ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਅਤੇ ਚੌਧਰੀ ਤਰਨ ਤਾਰਨ ਦੇ ਹਸਪਤਾਲ ਦਾਖਲ ਹੈ। ਚੋਹਲਾ ਸਾਹਿਬ ਦੇ ਪੁਲੀਸ ਅਧਿਕਾਰੀ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦਲਜੀਤ ਸਿੰਘ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਦੋ ਮੁਲਜ਼ਮ ਫਰਾਰ ਹਨ।

Advertisement

Advertisement
Advertisement
Author Image

Advertisement