ਸਿੱਖ ਸਣੇ ਦੋ ਭਾਰਤੀ-ਅਮਰੀਕੀਆਂ ਨੇ ਵਰਜੀਨੀਆ ਵਿਧਾਨ ਸਭਾ ਦੀ ਚੋਣ ਜਿੱਤੀ
05:24 AM Jan 09, 2025 IST
ਨਿਊਯਾਰਕ:
Advertisement
ਵਰਜੀਨੀਆ ਸੂਬੇ ਦੀਆਂ ਵਿਸ਼ੇਸ਼ ਚੋਣਾਂ ’ਚ ਦੋ ਭਾਰਤੀ-ਅਮਰੀਕੀਆਂ ਨੇ ਜਿੱਤ ਹਾਸਲ ਕੀਤੀ ਹੈ। ਪਿਛਲੇ ਸਾਲ ਕੌਮੀ ਚੋਣਾਂ ’ਚ ਟਰੰਪ ਦੀ ਲਹਿਰ ਦੇ ਬਾਵਜੂਦ ਡੈਮੋਕਰੈਟਿਕ ਪਾਰਟੀ ਨੇ ਵਰਜੀਨੀਆ ’ਚ ਆਪਣਾ ਬਹੁਮਤ ਕਾਇਮ ਰੱਖਿਆ ਹੈ। ਕਾਨਨ ਸ੍ਰੀਨਿਵਾਸਨ ਸਟੇਟ ਸੈਨੇਟ ਅਤੇ ਜੇਜੇ ਸਿੰਘ ਸਟੇਟ ਹਾਊਸ ਆਫ਼ ਡੈਲੀਗੇਟਸ ਲਈ ਚੁਣੇ ਗਏ ਹਨ। ਜੇਜੇ ਸਿੰਘ ਸਦਨ ’ਚ ਸ੍ਰੀਨਿਵਾਸਨ ਦੀ ਥਾਂ ਲੈਣਗੇ, ਜੋ ਸੁਹਾਸ ਸੁਬਰਾਮਣੀਅਮ ਦੀ ਥਾਂ ’ਤੇ ਚੋਣ ਜਿੱਤੇ ਹਨ। ਸੁਹਾਸ ਨੇ ਅਮਰੀਕੀ ਸੰਸਦ ਲਈ ਚੁਣੇ ਜਾਣ ਮਗਰੋਂ ਸਟੇਟ ਸੈਨੇਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੇਜੇ ਸਿੰਘ ਨੇ ਰਿਪਬਲਿਕਨ ਰਾਮ ਵੈਂਕਟਚਲਮ ਨੂੰ ਹਰਾਇਆ। ਵਰਜੀਨੀਆ ’ਚ ਜਨਮੇ ਜੇਜੇ ਸਿੰਘ ਅਮਰੀਕਾ ’ਚ ਪਹਿਲੇ ਦਸਤਾਰਧਾਰੀ ਸਿੱਖ ਵਿਧਾਇਕ ਹਨ। ਉਨ੍ਹਾਂ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ਦਫ਼ਤਰ ’ਚ ਬਜਟ ਤੇ ਪ੍ਰਬੰਧਨ ਸਬੰਧੀ ਮਾਮਲਿਆਂ ’ਚ ਕੰਮ ਕੀਤਾ ਹੈ। -ਆਈਏਐੱਨਐੱਸ
Advertisement
Advertisement