For the best experience, open
https://m.punjabitribuneonline.com
on your mobile browser.
Advertisement

ਗ੍ਰਿਫ਼ਤਾਰੀ ਤੋਂ ਬਚਣ ਲਈ ਦੋ ਵਿਦੇਸ਼ੀ ਕੁੜੀਆਂ ਨੇ ਇਮਾਰਤ ਤੋਂ ਮਾਰੀ ਛਾਲ

10:04 AM Jul 18, 2024 IST
ਗ੍ਰਿਫ਼ਤਾਰੀ ਤੋਂ ਬਚਣ ਲਈ ਦੋ ਵਿਦੇਸ਼ੀ ਕੁੜੀਆਂ ਨੇ ਇਮਾਰਤ ਤੋਂ ਮਾਰੀ ਛਾਲ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜੁਲਾਈ
ਇੱਥੇ ਇੱਕ ਸਪਾਅ ਕੇਂਦਰ ’ਤੇ ਪੁਲੀਸ ਵੱਲੋਂ ਬੀਤੀ ਰਾਤ ਮਾਰੇ ਛਾਪੇ ਦੌਰਾਨ ਦੋ ਵਿਦੇਸ਼ੀ ਕੁੜੀਆਂ ਨੇ ਇਮਾਰਤ ਦੀ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਉਹ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਸਪਾਅ ਕੇਂਦਰ ਇੱਥੇ ਬੱਸ ਅੱਡੇ ਦੇ ਨੇੜੇ ਇੱਕ ਹੋਟਲ ਵਿੱਚ ਚੱਲ ਰਿਹਾ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸਪਾਅ ਕੇਂਦਰ ਦੀ ਆੜ ਹੇਠ ਇਥੇ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਛਾਪਾ ਮਾਰਿਆ। ਪੁਲੀਸ ਵੱਲੋਂ ਇਥੋਂ ਪੰਜ ਵਿਦੇਸ਼ੀ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਦੇਸ਼ੀ ਕੁੜੀਆਂ ਥਾਈਲੈਂਡ ਨਾਗਰਿਕ ਹਨ। ਪੁਲੀਸ ਦੇ ਸਹਾਇਕ ਕਮਿਸ਼ਨਰ ਗੁਰਿੰਦਰ ਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਵਿਦੇਸ਼ੀ ਕੁੜੀਆਂ ਤੋਂ ਇਲਾਵਾ ਹੋਟਲ ਮੈਨੇਜਰ ਸਿਮਰਨ, ਮਾਲਕ ਮਨੀਸ਼ ਤੋਂ ਇਲਾਵਾ ਅਜੈ, ਸਾਜਨ ਅਤੇ ਜਗਦੀਪ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਐਕਟ ਦੀ ਧਾਰਾ 14 ਵੀ ਸ਼ਾਮਲ ਹੈ। ਪੁਲੀਸ ਨੇ ਇਹ ਛਾਪਾ ਰਾਤ 9:30 ਤੋਂ 10 ਵਜੇ ਦਰਮਿਆਨ ਮਾਰਿਆ ਸੀ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਵਿਦੇਸ਼ੀ ਕੁੜੀਆਂ ਨੂੰ ਜ਼ਖਮੀ ਹਾਲਤ ਵਿੱਚ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹੋਟਲ ਪ੍ਰਬੰਧਕਾਂ ਨੂੰ ਪੁਲੀਸ ਕਾਰਵਾਈ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵਿਦੇਸ਼ੀ ਕੁੜੀਆਂ ਨੂੰ ਹੋਟਲ ਦੀ ਉੱਪਰਲੀ ਮੰਜ਼ਿਲ ਦੇ ਕਮਰੇ ਵਿੱਚ ਛੁਪਾ ਦਿੱਤਾ। ਇਨ੍ਹਾਂ ਵਿੱਚੋਂ ਦੋ ਕੁੜੀਆਂ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×