ਈ-ਵੇਸਟ ਪ੍ਰਬੰਧਨ ਬਾਰੇ ਦੋ ਦਿਨਾਂ ਵਰਕਸ਼ਾਪ ਸ਼ੁਰੂ
06:34 AM Oct 15, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਯੂਟੀ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਵੱਲੋਂ ਅੱਜ ਐਸੋਸਏਸ਼ਨ ਆਫ਼ ਪ੍ਰੋਫੈਸ਼ਨਲ ਸੋਸ਼ਲ ਵਰਕਰਜ਼ ਐਂਡ ਡਿਵੈਲਪਮੈਂਟ ਪ੍ਰੈਕਟੀਸ਼ਨਰਜ਼ ਤੇ ਗਲੋਬਲ ਯੂਥ ਫੈਡਰੇਸ਼ਨ ਦੇ ਸਹਿਯੋਗ ਨਾਲ ਈ-ਵੇਸਟ ਦਿਵਸ ਮੌਕੇ ਦੋ ਦਿਨਾਂ ਈ-ਵੇਸਟ ਪ੍ਰਬੰਧਨ ਵਰਕਸ਼ਾਪ ਲਗਾਈ ਗਈ ਹੈ। ਇਸ ਦੀ ਸ਼ੁਰੂਆਤ ਅੱਜ ਯੂਟੀ ਦੇ ਆਈਐੱਫਐੱਸ ਅਧਿਕਾਰੀ ਟੀਸੀ ਨੋਟੀਆਲ ਵੱਲੋਂ ਕੀਤੀ ਗਈ ਹੈ। ਸ੍ਰੀ ਨੋਟੀਆਲ ਨੇ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਈ-ਵੈਸਟ ਪ੍ਰਬੰਧਨ ਵੱਲ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅੱਜ ਵਾਤਾਵਰਨ ਨੂੰ ਬਚਾਉਣ ਲਈ ਧਿਆਨ ਕੇਂਦਰਤ ਨਾ ਕੀਤਾਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।’’ ਇਸ ਮੌਕੇ ਡਾ. ਰੁਪਾਲੀ ਜੇ. ਨੇ ਈ-ਵੈਸਟ ਤੋਂ ਸਮਾਜ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਣਨਾ ਪਾਇਆ।
Advertisement
Advertisement