ਭੀਖੀ ’ਚ ਦੋ ਰੋਜ਼ਾ ਕਬੱਡੀ ਕੱਪ 10 ਤੋਂ
08:51 AM Dec 08, 2024 IST
Advertisement
ਪੱਤਰ ਪ੍ਰੇਰਕ
ਭੀਖੀ, 7 ਦਸੰਬਰ
ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਦੂਸਰਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਵਿੱਚ 10 ਤੇ 11 ਦਸੰਬਰ ਦਿਨ ਮੰਗਲਵਾਰ, ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀਪੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਕਬੱਡੀ 52, 65 ਕਿੱਲੋ ਅਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰੋ. ਗੁਰਤੇਜ ਸਿੰਘ ਨੈਸ਼ਨਲ ਕਾਲਜ, ਅਮਨਿੰਦਰ ਬਾਵਾ, ਰਾਹੁਲ ਬਿੰਦਲ, ਲੱਕੀ ਪੰਜਾਬ ਪੁਲੀਸ, ਪ੍ਰਦੀਪ ਚਹਿਲ, ਕਪਿਲ ਬਿੰਦਲ, ਨਾਮਦੇਵ ਵੈਦਮਾਨ ਹਾਜ਼ਰ ਸਨ।
Advertisement
Advertisement
Advertisement