Road Accident: ਟਾਇਰ ਫਟਣ ਨਾਲ Creta car ਪਲਟੀ
03:39 PM Dec 26, 2024 IST
Advertisement
ਹਰਦੀਪ ਸਿੰਘ
ਧਰਮਕੋਟ, 26 ਦਸੰਬਰ
Advertisement
Road Accident: ਕੋਟ ਈਸੇ ਖਾਂ ਨਜ਼ਦੀਕ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਪਿੰਡ ਗਗੜਾ ਲਾਗੇ ਇਕ ਕਰੇਟਾ ਕਾਰ ਟਾਇਰ ਫਟਣ ਨਾਲ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਖੁਸ਼ਕਿਸਮਤੀ ਨਾਲ ਕਾਰ ਚਾਲਕ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਿਆ। ਕਾਰ ਚਾਲਕ ਜ਼ੀਰਾ ਦਾ ਵਕੀਲ ਦੱਸਿਆ ਜਾਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ 12 ਵਜੇ ਦੇ ਕਰੀਬ ਇਕ ਕਰੇਟਾ ਕਾਰ ਕੋਟ ਈਸੇ ਖਾਂ ਤੋਂ ਮੋਗਾ ਵੱਲ ਜਾ ਰਹੀ ਸੀ। ਜਦੋਂ ਇਹ ਪਿੰਡ ਗਗੜਾ ਪਾਸ ਪੁੱਜੀ ਤਾਂ ਕਾਰ ਦਾ ਡਰਾਇਵਰ ਸਾਈਡ ਅਗਲਾ ਟਾਇਰ ਅਚਾਨਕ ਫਟ ਗਿਆ। ਇਸ ਕਾਰਨ ਕਾਰ ਘੁੰਮ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਸੜਕ ਤੋਂ ਥੱਲੇ ਪਲਟ ਗਈ। ਹਾਦਸੇ ਵਿਚ ਕਾਰ ਚਾਲਕ ਵਾਲ-ਵਾਲ ਨਾਲ ਬਚ ਗਿਆ। ਕਾਰ ਚਾਲਕ ਜ਼ੀਰਾ ਦਾ ਵਕੀਲ ਦੱਸਿਆ ਜਾ ਰਿਹਾ ਹੈ, ਜੋ ਮੋਗਾ ਕਿਸੇ ਨਿੱਜੀ ਕੰਮ ਜਾ ਰਿਹਾ ਸੀ।
ਥਾਣਾ ਕੋਟ ਈਸੇ ਖਾਂ ਦੀ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲੀਸ ਇਸ ਸੜਕ ਹਾਦਸੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਤਾਬਕ ਇਹ ਹਾਦਸਾ ਅਣਗਹਿਲੀ ਕਾਰਨ ਵੀ ਵਾਪਰਿਆ ਹੋ ਸਕਦਾ ਹੈ।
Advertisement
Advertisement