ਦੋ ਰੋਜ਼ਾ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਸਮਾਪਤ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਨਵੰਬਰ
ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਤਹਿਤ ਗੁਰੂ ਨਾਨਕ ਦੇਵ ਐਜੂਕੇਸ਼ਨ ਕਾਲਜ ਡੱਲੇਵਾਲ ਵਿਖੇ ਦੋ ਰੋਜ਼ਾ 8ਵਾਂ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਸਮਾਪਤ ਹੋ ਗਿਆ।
ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜ. ਪਰਮਜੀਤ ਸਿੰਘ, ਐੱਮਡੀ ਪ੍ਰਭਜੀਤ ਸਿੰਘ, ਪ੍ਰਿੰਸੀਪਲ ਧੀਰਜ ਕੁਮਾਰ ਅਤੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਦੀ ਦੇਖਰੇਖ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਇਸ ਦੋ ਰੋਜ਼ਾ ਪੁਸਤਕ ਮੇਲੇ ਦੌਰਾਨ ਵੱਖ-ਵੱਖ ਵਿਦਵਾਨਾਂ ਵੱਲੋਂ ਸਮਾਜ ਨੂੰ ਦਰਪੇਸ਼ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਭੁਗੋਲਿਕ ਚੁਣੌਤੀਆ ਨਾਲ ਨਜਿੱਠਣ ਲਈ ਵਿਦਿਅਕ ਤੇ ਸਾਹਿਤਕ ਸਮਾਗਮ ਰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਡਾ. ਹਰਪ੍ਰੀਤ ਸਿੰਘ ਨੇ ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ ਤੇ ਨਿਰਦੇਸ਼ਕਾਂ ਦੀ ਸ਼ਮੂਲੀਅਤ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਰ
ਾਜਵਿੰਦਰ ਸਮਰਾਲਾ ਨੇ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ’ਤੇ ਆਧਾਰਿਤ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਅਦਾਕਾਰਾ ਕਮਲਜੀਤ ਨੀਰੂ ਪੇਸ਼ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਦੀਆਂ ਵਿਦਿਆਰਥਣਾਂ ਨੇ ‘ਗਿੱਧਾ’ ਪੇਸ਼ ਕੀਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਭੂੰਗਾ ਲਵਦੀਪ ਸਿੰਘ ਧੂਤ, ਬਾਗਬਾਨੀ ਵਿਭਾਗ ਭੁੰਗਾ ਦੇ ਡਿਪਟੀ ਡਾਇਰੈਕਟਰ ਡਾ. ਜਸਪਾਲ ਸਿੰਘ ਢੇਰੀ, ਸਿਟਰਸ ਅਸਟੇਟ ਭੂੰਗਾ ਦੇ ਡਾਇਰੈਕਟਰ ਪਰਮਜੀਤ ਸਿੰਘ ਕਾਲੂਵਾਹਰ, ਪੰਜਾਬੀ ਲੇਖਕ ਡਾ. ਸਾਂਵਲ ਧਾਮੀ, ਡਾ. ਮਨਿੰਦਰਜੀਤ ਕੌਰ, ਵਾਤਾਵਰਨ ਪ੍ਰੇਮੀ ਡਾ. ਅਮਨਦੀਪ ਸਿੰਘ, ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਹਰਮੇਲ ਸਿੰਘ, ਵਰਿੰਦਰ ਸਿੰਘ ਨਿਮਾਣਾ ਹਾਜ਼ਰ ਸਨ।