ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਲਦੀ ਰੇਲਗੱਡੀ ਦੇ ਦੋ ਡੱਬੇ ਵੱਖ ਹੋਏ, ਨੁਕਸਾਨ ਤੋਂ ਬਚਾਅ

02:52 PM Aug 15, 2024 IST

ਸੂਰਤ, 15 ਅਗਸਤ
ਗੁਜਰਾਤ ਦੇ ਸੂਰਤ ਨਜ਼ਦੀਕ ਵੀਰਵਾਰ ਸਵੇਰ ਅਹਿਮਦਾਬਾਦ-ਮੁੰਬਈ ਡਬਲ ਡੇਕਰ ਐਕਸਪ੍ਰੈਸ ਦੇ ਦੋ ਡੱਬੇ ਚਲਦੀ ਗੱਡੀ ਤੋਂ ਵੱਖ ਹੋ ਗਏ। ਪੱਛਮੀ ਰੇਲਵੇ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਸਵੇਰ 8:50 ਵਜੇ ਰੇਲਗੱਡੀ 12932 ਸਾਯਨ ਅਤੇ ਸੂਰਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੁੱਜਣ ਮੌਕੇ ਇਹ ਘਟਨਾ ਵਾਪਰੀ, ਇਸ ਦੌਰਾਨ ਕਿਸੇ ਕੋਈ ਵੀ ਯਾਤਰੀ ਜ਼ਖਮੀ ਹੋਣ ਤੋਂ ਬਚਾਅ ਰਿਹਾ। ਪੱਛਮੀ ਰੇਲਵੇ ਨੇ ‘ਐਕਸ’ ’ਤੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਗੱਡੀਆਂ ਨੂੰ ਲੂਪ ਲਾਈਨ ਦੇ ਰਾਹੀਂ ਚਲਾਇਆ ਗਿਆ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਨੀਤ ਅਭਿਸ਼ੇਕ ਨੇ ਕਿਹਾ ਕਿ ਰੂਟ 'ਤੇ ਹੋਰ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ। -ਪੀਟੀਆਈ

Advertisement

Advertisement
Advertisement