For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ ਦੇ ਰਾਜਪਾਲ ਨੇ ਕੋਲਕਾਤਾ ਦੇ ਸਰਾਕਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ

03:28 PM Aug 15, 2024 IST
ਪੱਛਮੀ ਬੰਗਾਲ ਦੇ ਰਾਜਪਾਲ ਨੇ ਕੋਲਕਾਤਾ ਦੇ ਸਰਾਕਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ
ਪੱਛਮੀ ਬੰਗਾਲ ਦੇ ਰਾਜਪਾਲ ਮੈਡੀਕਲ ਕਾਲਜ ਅਤੇ ਹਸਤਪਾਲ ਦਾ ਦੌਰਾ ਕਰਨ ਮੌਕੇ। ਫੋਟੋ ਪੀਟੀਆਈ
Advertisement

ਕੋਲਕਾਤਾ, 15 ਅਗਸਤ
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਈ ਤੋੜ-ਭੰਨ ਤੋਂ ਬਾਅਦ ਹਾਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੋਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਮਹਿਲਾ ਡਾਕਟਰ ਮ੍ਰਿਤਕ ਹਾਲਤ ਵਿਚ ਮਿਲੀ ਸੀ। ਡਾਕਟਰ ਨਾਲ ਜਬਰ-ਜਨਾਹ ਅਤੇ ਬਾਅਦ ਵਿਚ ਉਸਦੀ ਹੱਤਿਆ ਕੀਤੇ ਜਾਣ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਬੀਤੀ ਰਾਤ ਹਸਤਪਾਲ ਵਿੱਚ ਤੋੜ ਭੰਨ ਕੀਤੀ ਗਈ। ਇਸ ਦੌਰਾਨ ਰਾਜਪਾਲ ਬੋਸ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਮਿਲ ਕੇ ਵਿਸ਼ਵਾਸ ਦਿੰਦਿਆਂ ਕਿਹਾ, ‘‘ਮੈਂ ਤੁਹਾਡੇ ਨਾਲ ਹਾਂ, ਅਸੀਂ ਸਭ ਮਿਲ ਕੇ ਇਸ ਮਸਲੇ ਨੂੰ ਸੁਲਾਝਾਉਣ ਲਈ ਕੰਮ ਕਰਾਂਗੇ ਅਤੇ ਮੈਂ ਤੁਹਾਨੂੰ ਨਿਆਂ ਦਾ ਵਿਸ਼ਵਾਸ ਦਿੰਦਾ ਹਾਂ।’’

ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਤੋਂ ਬਾਅਦ 15 ਅਗਤਸ ਨੂੰ ਤੜਕਸਾਰ ਹੋਇਆ ਇਕੱਠ। ਫੋਟੋ ਪੀਟੀਆਈ

ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਦੇ ਵੱਖ-ਵੱਖ ਸਰਕਾਰੀ ਮੈਡੀਕਲ ਅਦਾਰਿਆਂ ਦੇ ਘੱਟੋ-ਘੱਟ 20 ਡਾਕਟਰਾਂ ਦੇ ਇੱਕ ਸਮੂਹ ਨੇ ਵੀਰਵਾਰ ਨੂੰ ਬੋਸ ਨਾਲ ਮੁਲਾਕਾਤ ਕੀਤੀ ਅਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਹਿੱਸੇ ਵਿੱਚ ਭੰਨਤੋੜ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ। ਇਨ੍ਹਾਂ ਵਿਚ ਜ਼ਿਆਦਾਤਰ ਡਾਕਟਰ ਔਰਤਾਂ ਸਨ, ਜਿਨ੍ਹਾ ਨੇ ਬੋਸ ਨੂੰ ਦੱਸਿਆ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।

Advertisement

ਰਾਜਪਾਲ ਦਫ਼ਤਰ ਨੇ ਵੀਰਵਾਰ ਨੂੰ ਇਕ ਅਭੇ ਪੋਰਟਲ ਵੀ ਸ਼ੁਰੂ ਕੀਤਾ ਜਿਸਦੀ ਮਦਦ ਨਾਲ ਕੋਈ ਵੀ ਡਾਕਟਰ ਜਾਂ ਆਮ ਆਦਮੀ ਕਿਸੇ ਵੀ ਪ੍ਰੇਸ਼ਾਨ ਦੌਰਾਨ ਫੋਨ ਕਰਕੇ ਸਹਾਇਤਾ ਮੰਗ ਸਕਦਾ ਹੈ। -ਪੀਟੀਆਈ

ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਅਤੇ ਅਤੇ ਅੰਦਰ ਭੰਨਤੋੜ ਤੋਂ ਬਾਅਦ ਦੀਆਂ ਤਸਵੀਰਾਂ...

ਤਸਵੀਰਾਂ ਪੀਟੀਆਈ

Advertisement
Tags :
Author Image

Puneet Sharma

View all posts

Advertisement
×