ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਮਾਰਗ ’ਤੇ ਦੋ ਕਾਰਾਂ ਟਕਰਾਈਆਂ

08:28 AM Mar 09, 2024 IST
ਹਾਦਸੇ ਵਿੱਚ ਨੁਕਸਾਨੀਆਂ ਗਈਆਂ ਕਾਰਾਂ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਔਰਤਾਂ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਮਾਰਚ
ਇਥੇ ਸ਼ਹਿਰ ਦੇ ਬਾਹਰਵਾਰ ਕੌਮੀ ਰਾਜ ਮਾਰਗ ’ਤੇ ਇੱਕ ਕਾਰ ਨੂੰ ਬਟਾਲਾ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਕਰੇਟਾ ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਇਸ ਹਾਦਸੇ ਵਿੱਚ ਦੂਜੀ ਕਾਰ ਵਿੱਚ ਸਵਾਰ ਦੋ ਔਰਤਾਂ ਦੇ ਸੱਟਾਂ ਲੱਗੀਆਂ। ਹਾਦਸੇ ’ਚ ਨੁਕਸਾਨੀ ਗਈ ਕਾਰ (ਨੰਬਰ ਜੇ ਕੇ 14 ਈ 4549) ਦੇ ਚਾਲਕ ਵਿਜੈ ਮਸੀਹ ਪੁੱਤਰ ਇਮੈਨੂਅਲ ਮਸੀਹ ਵਾਸੀ ਲੇਹਲ ਨੇ ਦੱਸਿਆ ਕਿ ਉਹ ਕਾਰ ਰਾਹੀਂ ਬਟਾਲਾ ਵਿੱਚ ਕਿਸੇ ਸਮਾਗਮ ਤੋਂ ਆਪਣੀ ਪਤਨੀ, ਦੋ ਧੀਆਂ ਅਤੇ ਉਸਦੇ ਇੱਕ ਰਿਸ਼ਤੇਦਾਰ ਨਾਲ ਆਪਣੇ ਪਿੰਡ ਲੇਹਲ ਨੂੰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਸ਼ਹਿਰ ਧਾਰੀਵਾਲ ਦੇ ਬਾਹਰਵਾਰ ਕੌਮੀ ਮਾਰਗ ’ਤੇ ਆਪਣੇ ਹੱਥ ਹੀ ਪਿੰਡ ਵਾਲੀ ਸੜਕ ਦੇ ਮੋੜ ਨੇੜੇ ਪੁੱਜੇ ਤਾਂ ਪਿੱਛੋਂ ਆਈ ਤੇਜ਼ ਰਫਤਾਰ ਕਰੇਟਾ ਕਾਰ (ਨੰਬਰ ਪੀਬੀ 06 ਬੀਡੀ 9494) ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ (ਵਿਜੈ ਕੁਮਾਰ) ਦੀ ਪਤਨੀ ਸੀਮਾ ਅਤੇ ਉਸਦੀ ਰਿਸ਼ਤੇਦਾਰ ਭੋਲੀ ਪਤਨੀ ਕਾਲਾ ਵਾਸੀ ਅਹਿਮਦਾਬਾਦ ਕਲੋਨੀ (ਧਾਰੀਵਾਲ) ਕਾਫ਼ੀ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੇਟਾ ਕਾਰ ਦੇ ਚਾਲਕ ਪ੍ਰਦੀਪ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਸੋਹਲ ਦੇ ਵੀ ਸੱਟਾਂ ਲੱਗੀਆਂ ਹਨ। ਪੁਲੀਸ ਥਾਣਾ ਧਾਰੀਵਾਲ ਦੇ ਸਬ-ਇੰਸਪੈਕਟਰ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨਾਂ ਲੈਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement