For the best experience, open
https://m.punjabitribuneonline.com
on your mobile browser.
Advertisement

ਦੋ ਕਾਰਾਂ ਦੀ ਟੱਕਰ; ਇੱਕ ਹਲਾਕ; ਚਾਰ ਜ਼ਖ਼ਮੀ

10:33 AM Sep 21, 2024 IST
ਦੋ ਕਾਰਾਂ ਦੀ ਟੱਕਰ  ਇੱਕ ਹਲਾਕ  ਚਾਰ ਜ਼ਖ਼ਮੀ
ਕਮਿਊਨਿਟੀ ਹੈਲਥ ਸੈਂਟਰ ਬਧਾਨੀ ਵਿੱਚ ਜ਼ੇਰੇ ਇਲਾਜ ਜ਼ਖਮੀ ਇੱਕ ਔਰਤ।
Advertisement

ਐੱਨ ਪੀ ਧਵਨ
ਪਠਾਨਕੋਟ, 20 ਸਤੰਬਰ
ਇੱਥੇ ਪਿੰਡ ਭਟਵਾਂ ਦੇ ਨਜ਼ਦੀਕ ਦੋ ਕਾਰਾਂ ਦੀ ਜਬਰਦਸਤ ਟੱਕਰ ਹੋ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਭੈਣ ਜ਼ਖ਼ਮੀ ਹੋ ਗਈਆਂ। ਹਾਦਸਾਗ੍ਰਸਤ ਦੂਸਰੀ ਕਾਰ ਵਿੱਚ ਸਵਾਰ ਪਤੀ-ਪਤਨੀ ਵੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ (42) ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਬਧਾਨੀ ਵਜੋਂ ਹੋਈ ਹੈ ਜਦਕਿ ਜ਼ਖਮੀਆਂ ਵਿੱਚ ਰਮਾ (32) ਪਤਨੀ ਮਨੋਜ ਕੁਮਾਰ ਅਤੇ ਬਿੰਦੂ ਬਾਲਾ (35) ਪਤਨੀ ਦਰਸ਼ਨ ਕੁਮਾਰ ਵਾਸੀ ਪਿੰਡ ਪੰਜੂਪੁਰ ਸ਼ਾਮਲ ਹਨ। ਦੂਸਰੀ ਕਾਰ ਵਿੱਚ ਸਵਾਰ ਜ਼ਖਮੀਆਂ ਦੀ ਪਹਿਚਾਣ ਪੁਲ ਸਿੰਘ (66) ਅਤੇ ਉਸ ਦੀ ਪਤਨੀ ਸ਼ਕੁੰਤਲਾ ਦੇਵੀ ਵਾਸੀ ਦਿੱਲੀ ਵਜੋਂ ਹੋਈ ਹੈ। ਜ਼ਖਮੀ ਬਿੰਦੂ ਬਾਲਾ ਨੇ ਦੱਸਿਆ ਕਿ ਉਹ ਆਪਣੇ ਭਰਾ-ਭਾਬੀ ਨਾਲ ਕਾਰ ਰਾਹੀਂ ਬਧਾਨੀ ਤੋਂ ਚੰਬਾ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਭਟਵਾਂ ਨਜ਼ਦੀਕ ਪੁੱਜੇ ਤਾਂ ਸਾਹਮਣਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਭਰਾ ਮਨੋਜ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਹ ਅਤੇ ਉਸ ਦੀ ਭਾਬੀ ਦੋਨੋਂ ਜ਼ਖਮੀ ਹੋ ਗਏ। ਦੂਸਰੀ ਕਾਰ ਵਿੱਚ ਸਵਾਰ ਜ਼ਖਮੀ ਪੁਲ ਸਿੰਘ ਨੇ ਦੱਸਿਆ ਕਿ ਉਹ ਡਲਹੌਜ਼ੀ ਤੋਂ ਆਪਣੇ ਘਰ ਦਿੱਲੀ ਵੱਲ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦੇ ਅੱਗੇ ਦੋ ਮੋਟਰਸਾਈਕਲ ਜਾ ਰਹੇ ਸਨ ਤੇ ਜਦੋਂ ਉਨ੍ਹਾਂ ਨੂੰ ਉਹ ਕਰਾਸ ਕਰਨ ਲੱਗੇ ਤਾਂ ਅੱਗਿਓਂ ਅਚਾਨਕ ਆਈ ਕਾਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਕਾਰ ਦੇ ਦੋਵੇਂ ਏਅਰ ਬੈਗ ਖੁੱਲ੍ਹ ਗਏ। ਪੁਲੀਸ ਚੌਕੀ ਦੁਨੇਰਾ ਦੇ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Advertisement

Advertisement
Advertisement
Author Image

sukhwinder singh

View all posts

Advertisement