For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਸ਼ੱਕ ਹੇਠ ਦੋ ਲੜਕਿਆਂ ਦੀ ਨਗਨ ਪਰੇਡ ਕਰਵਾਈ; ਇੱਕ ਮੁਲਜ਼ਮ ਗ੍ਰਿਫ਼ਤਾਰ

11:50 PM Sep 24, 2024 IST
ਚੋਰੀ ਦੇ ਸ਼ੱਕ ਹੇਠ ਦੋ ਲੜਕਿਆਂ ਦੀ ਨਗਨ ਪਰੇਡ ਕਰਵਾਈ  ਇੱਕ ਮੁਲਜ਼ਮ ਗ੍ਰਿਫ਼ਤਾਰ
Advertisement

ਮੁੰਬਈ, 24 ਸਤੰਬਰ

Advertisement

ਪੁਲੀਸ ਨੇ ਚੋਰੀ ਦੇ ਸ਼ੱਕ ਵਿੱਚ ਦੋ ਲੜਕਿਆਂ ਦੀ ਕੁੱਟਮਾਰ ਕਰ ਕੇ ਨਗਨ ਪਰੇਡ ਕਰਵਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸੂਰਜ ਪਟਵਾ (22) ਵਜੋਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਤੜਕੇ 17 ਅਤੇ 14 ਸਾਲ ਦੇ ਦੋ ਭਰਾਵਾਂ ਨੂੰ ਕੁੱਝ ਸਥਾਨਕ ਲੋਕਾਂ ਨੇ ਜੁਹੂ ਇਲਾਕੇ ਵਿੱਚ ਘੁੰਮਦੇ ਦੇਖਿਆਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਿਆ ਕਿ ਉਹ ਦੋਵੇਂ ਚੋਰੀ ਜਾਂ ਘਰ ਵਿੱਚ ਸੰਨ੍ਹ ਲਾਉਣ ਦੀ ਯੋਜਨਾ ਬਣਾ ਰਹੇ ਹਨ। ਪਟਵਾ ਅਤੇ ਹੋਰਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਲਿਆ। ਉਨ੍ਹਾਂ ਦੇ ਵਾਲ ਕੱਟ ਦਿੱਤੇ ਅਤੇ ਉਨ੍ਹਾਂ ਦੀ ਨਿਰਵਸਤਰ ਪਰੇਡ ਕਰਵਾਈ। ਇਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। -ਪੀਟੀਆਈ

Advertisement

Advertisement
Author Image

Advertisement