ਔਰਤ ਸਣੇ ਦੋ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
08:25 AM Jul 07, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਸੀਆਈਏ ਦੇ ਥਾਣੇਦਾਰ ਹਰਜਾਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸਰਬਜੀਤ ਸਿੰਘ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਬਸੰਤ ਪਾਰਕ ਦੇ ਨੇੜੇ ਬਣੀ ਝੁੱਗੀ ਕੋਲ ਥੈਲੇ ਵਿੱਚ ਸ਼ਰਾਬ ਰੱਖ ਕੇ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ 58 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਜਗਦੀਪ ਸਿੰਘ ਵਾਸੀ ਐਲਆਈਜੀ ਫਲੈਟ ਸੈਕਟਰ-32-ਏ ਨੇ ਸ਼ਿਕਾਇਤ ਕੀਤੀ ਹੈ ਕਿ ਰੇਨੂੰ ਵਾਸੀ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਆਪਣੇ ਘਰ ਵਿੱਚ ਸ਼ਰਾਬ ਵੇਚਦੀ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਉਸ ਪਾਸੋਂ 22 ਪਊਏ ਸ਼ਰਾਬ ਬਰਾਮਦ ਕੀਤੀ ਹੈ।
Advertisement
Advertisement