ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ
07:29 AM Jan 05, 2024 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੀ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਗੁਰਮੁੱਖ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਸਬੰਧੀ ਲੇਬਰ ਚੌਕ ਟੀ-ਪੁਆਇੰਟ ਮਹਾਂਦੇਵ ਨਗਰ ਮੌਜੂਦ ਸੀ ਤਾਂ ਪਤਾ ਲੱਗਾ ਕਿ ਪ੍ਰਿਤਪਾਲ ਸਿੰਘ ਵਾਸੀ ਬਾਬਾ ਕੇਹਰਦਾਸ ਗੁਰਦੁਆਰਾ ਢੰਡਾਰੀ ਕਲਾਂ ਅਤੇ ਜਗਜੀਤ ਸਿੰਘ ਭੁੱਟੋ ਵਾਸੀ ਪਿੰਡ ਪੱਦੀ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਪੁਲੀਸ ਵੱਲੋਂ ਦੋਹਾਂ ਜਣਿਆਂ ਨੂੰ ਕੁੰਤੀ ਨਗਰ ਤੋਂ ਖਾਲੀ ਪਲਾਟ ਵਿੱਚੋਂ ਕਾਬੂ ਕਰਕੇ ਉਨ੍ਹਾਂ ਪਾਸੋਂ ਐਲਪ੍ਰਸ ਦੀਆਂ 300 ਖੁੱਲੀਆਂ ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਹਨ।
Advertisement
Advertisement