ਕਿੱਲੋ ਅਫ਼ੀਮ ਸਣੇ ਦੋ ਗ੍ਰਿਫ਼ਤਾਰ
07:03 AM Apr 28, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਦੋਰਾਹਾ, 27 ਅਪਰੈਲ
ਸਥਾਨਕ ਪੁਲੀਸ ਵੱਲੋਂ ਕਿੱਲੋ ਅਫ਼ੀਮ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਏਐਸਆਈ ਹਰਦਮ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੋਰਾਹਾ ਤੋਂ ਸਰਵਿਸ ਰੋਡ ਕੱਦੋਂ ਚੌਕ ਵੱਲ ਆ ਰਹੇ ਸੀ ਤਾਂ ਟੈਲੀਫੋਨ ਐਕਸਚੇਂਜ ਕੋਲ ਪੈਦਲ ਆਉਂਦੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਉਨ੍ਹਾਂ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਸ਼ਿਵ ਕੁਮਾਰ ਅਤੇ ਅਨੁਜ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ। ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਗਈ ਹੈ।
Advertisement
Advertisement