For the best experience, open
https://m.punjabitribuneonline.com
on your mobile browser.
Advertisement

ਹਵਾਈ ਅੱਡੇ ਤੋਂ ‘ਪਰਮਾਣੂ ਬੰਬ’ ਦੀ ਧਮਕੀ ਦੇਣ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

08:49 AM Apr 09, 2024 IST
ਹਵਾਈ ਅੱਡੇ ਤੋਂ ‘ਪਰਮਾਣੂ ਬੰਬ’ ਦੀ ਧਮਕੀ ਦੇਣ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 8 ਅਪਰੈਲ
ਦਿੱਲੀ ਪੁਲੀਸ ਨੇ ਕਥਿਤ ‘ਪਰਮਾਣੂ ਬੰਬ’ ਰੱਖਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ 5 ਅਪਰੈਲ ਦੀ ਹੈ ਜਦੋਂ ਗੁਜਰਾਤ ਦੇ ਰਾਜਕੋਟ ਦੇ ਵਸਨੀਕ ਜਿਗਨੇਸ਼ ਮਲਾਨੀ ਅਤੇ ਕਸ਼ਯਪ ਕੁਮਾਰ ਲਲਾਨੀ ਨੇ ਅਹਿਮਦਾਬਾਦ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਵੱਲੋਂ ਤਲਾਸ਼ੀ ਲਏ ਜਾਣ ’ਤੇ ਇਤਰਾਜ਼ ਜਤਾਇਆ ਸੀ। ਹਵਾਈ ਜਹਾਜ਼ ਕੰਪਨੀ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ’ਤੇ ਦਰਜ ਐੱਫਆਈਆਰ ਮੁਤਾਬਕ ਦੋਵਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ, ‘‘ਤੁਸੀਂ ਕੀ ਕਰੋਗੇ ਜੇਕਰ ਅਸੀਂ ਕਹੀਏ ਕਿ ਪਰਮਾਣੂ ਬੰਬ ਲੈ ਕੇ ਜਾ ਰਹੇ ਹਾਂ।’’
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਲਾਨੀ ਅਤੇ ਲਲਾਨੀ ਨੂੰ ਜਹਾਜ਼ ਅਤੇ ਉਸ ਵਿੱਚ ਸਵਾਰ ਯਾਤਰੀਆਂ ਲਈ ਖ਼ਤਰਾ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਡੀਸਪੀ (ਇੰਦਰਾ ਗਾਂਧੀ ਏਅਰਪੋਰਟ) ਊਸ਼ਾ ਰੰਗਾਨੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਉਸਾਰੀ ਖੇਤਰ ਦੇ ਠੇਕੇਦਾਰ ਸਨ। ਉਨ੍ਹਾਂ ਦੱਸਿਆ, “ਉਹ ਦਿੱਲੀ ਦੇ ਦਵਾਰਕਾ ਵਿੱਚ ਖਰੀਦਦਾਰੀ ਸਬੰਧੀ ਗੱਲਬਾਤ ਲਈ ਆਪਣੇ ਕਾਰੋਬਾਰੀ ਸਹਿਯੋਗੀਆਂ ਨੂੰ ਮਿਲਣ ਆਏ ਸਨ। ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×