ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੁਲਜ਼ਮ ਗੋਆ ’ਚੋਂ ਗ੍ਰਿਫ਼ਤਾਰ

10:37 AM Sep 08, 2024 IST
ਗੋਆ ਦੇ ਕਨਕੋਲਿਮ ਥਾਣੇ ਵਿੱਚ ਮੁਲਜ਼ਮ ਪੁਲੀਸ ਅਧਿਕਾਰੀਆਂ ਨਾਲ।

ਪੱਤਰ ਪ੍ਰੇਰਕ
ਪਠਾਨਕੋਟ, 7 ਸਤੰਬਰ
ਇਥੇ ਸ਼ਾਹ ਕਲੋਨੀ ਵਿੱਚੋਂ 30 ਅਗਸਤ ਦੀ ਸ਼ਾਮ ਨੂੰ 2 ਕਰੋੜ ਦੀ ਫਿਰੌਤੀ ਦੀ ਮੰਗ ਲਈ ਛੇ ਸਾਲਾ ਬੱਚੇ ਮਾਹਰ ਨੂੰ ਅਗਵਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗੋਆ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪੁਲੀਸ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਅਵਤਾਰ ਸਿੰਘ ਤੇ ਸਮਸ਼ੇਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਚੁੱਕੀ ਹੈ। ਮੁਲਜ਼ਮਾਂ ਵਿੱਚ ਬੀਐੱਸਐੱਫ ਦਾ ਬਰਖ਼ਾਸਤ ਕਾਂਸਟੇਬਲ ਅਮਿਤ ਰਾਣਾ ਤੇ ਦੂਜਾ ਮੁਲਜ਼ਮ ਰਿਸ਼ਵ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਜੰਗਲ ਵਿੱਚੋਂ ਹੁੰਦੇ ਹੋਏ ਹਾਈਵੇਅ ’ਤੇ ਪੁੱਜੇ। ਉੱਥੋਂ ਉਹ ਬੱਸ ਰਾਹੀਂ ਚੰਬਾ ਪਹੁੰਚੇ। ਚੰਬਾ ਤੋਂ ਦੋਵਾਂ ਨੇ ਚੰਡੀਗੜ੍ਹ ਲਈ ਬੱਸ ਫੜੀ। ਫਿਰ ਦੋਵੇਂ 2 ਦਿਨ ਚੰਡੀਗੜ੍ਹ ਰੁਕੇ ਅਤੇ ਮਗਰੋਂ ਫ਼ਰਾਰ ਹੋ ਗਏ। ਦੋਵਾਂ ਨੇ ਆਨਲਾਈਨ ਲੈਣ-ਦੇਣ ਲਈ ਆਪਣੀ ਨਵੀਂ ਯੂਪੀਆਈ ਆਈਡੀ ਤਿਆਰ ਕੀਤੀ। ਮਗਰੋਂ ਦੋਵੇਂ ਦਿੱਲੀ ਤੋਂ ਗੋਆ ਪਹੁੰਚੇ। ਪੰਜਾਬ ਪੁਲੀਸ ਦੀ ਸੀਆਈਡੀ ਯੂਨਿਟ ਨੇ ਗੋਆ ਪੁਲੀਸ ਦੀ ਮਦਦ ਨਾਲ ਦੋਵਾਂ ਨੂੰ ਬੱਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਸ੍ਰੀ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਰਿਸ਼ਵ ਕੋਲ ਦੁਬਈ ਦਾ ਵੀਜ਼ਾ ਸੀ, ਜੋ ਦਿੱਲੀ ਵਿੱਚ ਏਜੰਟ ਕੋਲ ਰੱਖਿਆ ਹੋਇਆ ਸੀ। ਉਹ ਦੁਬਈ ਭੱਜਣ ਦੀ ਤਾਕ ਵਿੱਚ ਸੀ। ਫਿਲਹਾਲ ਦੋਵੇਂ ਮੁਲਜ਼ਮ ਗੋਆ ਦੀ ਕਨਕੋਲਿਮ ਪੁਲੀਸ ਦੀ ਹਿਰਾਸਤ ’ਚ ਹਨ। ਪਠਾਨਕੋਟ ਪੁਲੀਸ ਦੋਵਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆਵੇਗੀ।

Advertisement

Advertisement