For the best experience, open
https://m.punjabitribuneonline.com
on your mobile browser.
Advertisement

Farmer Protest: ਢਾਬੀ ਗੁੱਜਰਾਂ ਬਾਰਡਰ ’ਤੇ 111 ਕਿਸਾਨਾਂ ਦੇ ਜਥੇ ਵੱਲੋਂ ਮਰਨ ਵਰਤ ਸ਼ੁਰੂ

04:24 PM Jan 15, 2025 IST
farmer protest  ਢਾਬੀ ਗੁੱਜਰਾਂ ਬਾਰਡਰ ’ਤੇ 111 ਕਿਸਾਨਾਂ ਦੇ ਜਥੇ ਵੱਲੋਂ ਮਰਨ ਵਰਤ ਸ਼ੁਰੂ
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਜਨਵਰੀ
Farmer Protest: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦੇ ਜਥੇ ਨੇ ਬੁੱਧਵਾਰ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੇ ਇਸ ਜਥੇ ਨੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕੋਲ ਸ਼ਾਂਤਮਈ ਧਰਨਾ ਦੇਣ ਤੋਂ ਬਾਅਦ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਭੁੱਖ ਹੜਤਾਲ ਨਾ ਹੋ ਕੇ, ਮਰਨ ਵਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਨੂੰ ਵੀ ਮਰਨ ਵਰਤ ਉਦੋਂ ਰੱਖਣਾ ਪਿਆ, ਜਦੋਂ ਸਰਕਾਰ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰੱਖਿਆ ਸੀ ਤੇ ਹੁਣ 111 ਕਿਸਾਨਾਂ ਨੂੰ ਮਰਨ ਵਰਤ ’ਤੇ ਬੈਠਣਾ ਪਿਆ ਹੈ।

Advertisement

ਇਹ ਵੀ ਪੜ੍ਹੋ:

Advertisement

Farmer Protest: ਪੁਲੀਸ ਵੱਲੋਂ Dallewal ਨੂੰ ਚੁੱਕਣ ਦੀ ਤਿਆਰੀ? ਹਰਿਆਣਾ ਵਾਲੇ ਪਾਸੇ ਪੁਲੀਸ ਦਾ ਵੱਡਾ ਜਮਾਵੜਾ

Farmer Protest: ਸੰਯੁਕਤ ਕਿਸਾਨ ਮੋਰਚੇ ਵੱਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦਾ ਐਲਾਨ

ਸਾਹਾਂ ਨਾਲ ਕਿਸਾਨ ਸੰਘਰਸ਼ ਨੂੰ ਸਿੰਜ ਰਿਹੈ ਡੱਲੇਵਾਲ
ਕਿਸਾਨ ਆਗੂ ਯਾਦਵਿੰਦਰ ਬੁਰੜ ਦਾ ਕਹਿਣਾ ਹੈ ਕਿ ਸ੍ਰੀ ਡੱਲੇਵਾਲ ਨੇ ਸਾਰਿਆਂ ’ਚ ਉਤਸ਼ਾਹ ਭਰਿਆ ਹੈ ਅਤੇ ਅੱਜ ‘ਹਜ਼ਾਰਾਂ ਕਿਸਾਨ ਮਰਨ ਲਈ’ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਲਈ ਕਿਸਾਨਾ ਦਾ ਜੋਸ਼ ਸਿਖਰਾਂ ਉਤੇ ਪੁੱਜਿਆ ਹੋਇਆ ਹੈ।

ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਇਕ ਹੋਰ ਤਸਵੀਰ।
ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਇਕ ਹੋਰ ਤਸਵੀਰ।

Advertisement
Author Image

Balwinder Singh Sipray

View all posts

Advertisement