ਟਰੱਸਟ ਦੇ ਚੇਅਰਮੈਨ ਨੇ ਲੋੜਵੰਦ ਪਰਿਵਾਰ ਨੂੰ ਦਿੱਤੀ ਗਊ
07:13 AM Jan 01, 2025 IST
ਬਠਿੰਡਾ:
Advertisement
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਇੱਥੇ ਲੋੜਵੰਦ ਪਰਿਵਾਰ ਨੂੰ ਗਊ ਦੇ ਕੇ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕੀਤਾ ਹੈ। ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਲੰਘੀ ਜ਼ਿਮਨੀ ਚੋਣ ਮੌਕੇ ਸ੍ਰੀ ਭੱਲਾ ਨੇ ਪਰਿਵਾਰ ਨੂੰ ਗਾਂ ਦੇਣ ਦਾ ਵਾਅਦਾ ਕੀਤਾ ਸੀ। ਹੁਣ ਭੱਲਾ ਪਰਿਵਾਰ ਨੂੰ ਮਿਲੇ ਅਤੇ ਗਾਂ ਪਸੰਦ ਕਰਨ ਲਈ ਕਿਹਾ। ਪਰਿਵਾਰ ਨੂੰ ਪਿੰਡ ਝੁੰਬਾ ’ਚੋਂ ਇੱਕ ਗਾਂ ਪਸੰਦ ਆ ਗਈ ਅਤੇ ਭੱਲਾ ਨੇ ਉਹੀ ਗਾਂ ਖਰੀਦ ਕੇ ਪਰਿਵਾਰ ਨੂੰ ਸੌਂਪ ਦਿੱਤੀ। ਭੱਲਾ ਨੇ ਦੱਸਿਆ ਕਿ ਉਹ ਜਦੋਂ ਉਹ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਬੇਨਤੀ ਕਰ ਰਹੇ ਸਨ, ਤਾਂ ਉਹ ਇੱਕ ਗਰੀਬ ਬੀਬੀ ਅਮਰਜੀਤ ਕੌਰ ਦੇ ਘਰ ਪੁੱਜੇ ਅਤੇ ਵੋਟਾਂ ਪਾਉਣ ਲਈ ਅਰਜ਼ ਕੀਤੀ। ਅੱਗੋਂ ਬੀਬੀ ਨੇ ਦੁੱਖ ਸੁਣਾਇਆ ਕਿ ਕੁਝ ਦਿਨ ਪਹਿਲਾਂ ਉਸ ਦੀਆਂ ਦੋ ਗਾਵਾਂ ਮਰ ਗਈਆਂ ਸਨ ਹੁਣ ਪਰਿਵਾਰ ਦੇ ਜੀਅ ਚਾਹ ਤੋਂ ਵੀ ਵਾਂਝੇ ਚੱਲ ਰਹੇ ਹਨ। ਚੇਅਰਮੈਨ ਭੱਲਾ ਨੇ ਆਪਣਾ ਵਾਅਦਾ ਪੂਰਾ ਕਰਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement