ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਟੈਕਸ ਵਧਾ ਕੇ 25 ਫ਼ੀਸਦ ਕੀਤਾ

05:55 AM Mar 13, 2025 IST
featuredImage featuredImage

ਵਾਸ਼ਿੰਗਟਨ, 12 ਮਾਰਚ
ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਸਾਰੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੀ ਦਰਾਮਦ ’ਤੇ ਟੈਕਸ ਵਧਾ ਕੇ 25 ਫ਼ੀਸਦ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਟੈਕਸਾਂ ਨਾਲ ਅਮਰੀਕੀ ਫੈਕਟਰੀਆਂ ’ਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ’ਚ ਸਹਾਇਤਾ ਮਿਲੇਗੀ। ਟਰੰਪ ਨੇ ਧਾਤਾਂ ’ਤੇ ਸਾਲ 2018 ਦੀਆਂ ਸਾਰੀਆਂ ਛੋਟਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ, ਮੈਕਸਿਕੋ ਅਤੇ ਚੀਨ ਉਪਰ ਵੱਖਰੇ ਤੌਰ ’ਤੇ ਟੈਕਸ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਸਟੀਲ ਅਤੇ ਅਲੂਮਨੀਅਮ ਉਤਪਾਦਾਂ ’ਤੇ 50 ਫ਼ੀਸਦ ਟੈਕਸ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਓਂਟਾਰੀਓ ਸੂਬੇ ਵੱਲੋਂ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਨੂੰ ਵੇਚੀ ਜਾਣ ਵਾਲੀ ਬਿਜਲੀ ’ਤੇ ਸਰਚਾਰਜ ਲਗਾਉਣ ਦੀ ਯੋਜਨਾ ਮੁਅੱਤਲ ਕਰਨ ਮਗਰੋਂ ਉਨ੍ਹਾਂ 25 ਫ਼ੀਸਦ ਟੈਕਸ ਲਗਾਉਣ ਦਾ ਹੀ ਫ਼ੈਸਲਾ ਲਿਆ ਹੈ। ਉਨ੍ਹਾਂ ਯੂਰੋਪੀ ਯੂਨੀਅਨ, ਬ੍ਰਾਜ਼ੀਲ ਅਤੇ ਦੱਖਣੀ ਕੋਰੀਆ ’ਤੇ ਵੀ ਦਰਾਮਦਾਂ ਉਪਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੋਈ ਹੈ। ਟਰੰਪ ਨੇ ਮੰਗਲਵਾਰ ਨੂੰ ਬਿਜ਼ਨਸ ਰਾਊਂਡ ਟੇਬਲ ਦੇ ਸੀਈਓਜ਼ ਨੂੰ ਕਿਹਾ ਕਿ ਟੈਕਸਾਂ ਕਾਰਨ ਕੰਪਨੀਆਂ ਨੂੰ ਅਮਰੀਕੀ ਫੈਕਟਰੀਆਂ ’ਚ ਨਿਵੇਸ਼ ਕਰਨ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੰਪਨੀਆਂ ਅਮਰੀਕਾ ਆ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੀਆਂ ਤਾਂ ਇਹ ਸਾਡੀ ਵੱਡੀ ਜਿੱਤ ਹੋਵੇਗੀ। -ਏਪੀ

Advertisement

ਯੂਰੋਪੀਅਨ ਯੂਨੀਅਨ ਵੱਲੋਂ ਪਹਿਲੀ ਤੋਂ ਜਵਾਬੀ ਟੈਕਸ ਲਾਉਣ ਦਾ ਐਲਾਨ

ਬ੍ਰਸੱਲਜ਼:

ਯੂਰੋਪੀਅਨ ਯੂਨੀਅਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਦਰਾਮਦ ’ਤੇ ਟੈਕਸ 25 ਫੀਸਦ ਤੱਕ ਵਧਾਏ ਜਾਣ ਤੋਂ ਬਾਅਦ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਪਰੈਲ ਤੋਂ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ’ਤੇ ਟੈਕਸ ਲਾਗੂ ਕੀਤਾ ਜਾਵੇਗਾ। ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਵੋਨ ਡੇਰ ਲੇਯੇਨ ਨੇ ਕਿਹਾ, ‘ਅਮਰੀਕਾ 28 ਅਰਬ ਡਾਲਰ ਦੇ ਟੈਕਸ ਲਗਾ ਰਿਹਾ ਹੈ, ਇਸ ਲਈ ਅਸੀਂ 26 ਅਰਬ ਯੂਰੋ (28 ਅਰਬ ਡਾਲਰ) ਦੀ ਜਵਾਬੀ ਕਾਰਵਾਈ ਕਰ ਰਹੇ ਹਾਂ।’ ਕਮਿਸ਼ਨ 27 ਮੈਂਬਰ ਦੇਸ਼ਾਂ ਦੇ ਵਪਾਰ ਅਤੇ ਵਪਾਰਕ ਵਿਵਾਦਾਂ ਦਾ ਪ੍ਰਬੰਧਨ ਕਰਦਾ ਹੈ। ਉਨ੍ਹਾਂ ਕਿਹਾ, ‘ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਰਹਾਂਗੇ। ਸਾਡਾ ਪੱਕਾ ਵਿਸ਼ਵਾਸ ਹੈ ਕਿ ਭੂ-ਰਾਜਨੀਤਿਕ ਅਤੇ ਆਰਥਿਕ ਅਨਿਸ਼ਚਿਤਾਵਾਂ ਨਾਲ ਭਰੀ ਦੁਨੀਆ ਵਿੱਚ ਸਾਡੇ ਅਰਥਚਾਰਿਆਂ ’ਤੇ ਟੈਰਿਫ ਦਾ ਬੋਝ ਪਾਉਣਾ ਸਾਡੇ ਸਾਂਝੇ ਹਿੱਤਾਂ ਵਿੱਚ ਨਹੀਂ ਹੈ।’ ਕਮਿਸ਼ਨ ਨੇ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਇਸ ਦਾ ਪ੍ਰਭਾਵ ਤਾਂ ਪਵੇਗਾ ਹੀ, ਨਾਲ ਹੀ ਕੱਪੜੇ, ਚਮੜੇ ਦੇ ਸਾਮਾਨ, ਘਰੇਲੂ ਉਪਕਰਨਾਂ, ਪਲਾਸਟਿਕ ਅਤੇ ਲੱਕੜ ’ਤੇ ਵੀ ਇਸ ਦਾ ਅਸਰ ਪਵੇਗਾ। ਇਸੇ ਤਰ੍ਹਾਂ ਖੇਤੀਬਾੜੀ ਉਤਪਾਦਾਂ ’ਤੇ ਵੀ ਇਸ ਦਾ ਅਸਰ ਪਵੇਗਾ, ਜਿਸ ਵਿੱਚ ਮੁਰਗੀ ਪਾਲਣ, ਬੀਫ, ਕੁਝ ਸਮੁੰਦਰੀ ਭੋਜਨ, ਅਖਰੋਟ, ਅੰਡੇ, ਖੰਡ ਅਤੇ ਸਬਜ਼ੀਆਂ ਸ਼ਾਮਲ ਹਨ। ਲੇਯੇਨ ਨੇ ਕਿਹਾ, ‘ਨੌਕਰੀਆਂ ਦਾਅ ’ਤੇ ਹਨ। ਇਸ ਨਾਲ ਕੀਮਤਾਂ ਵਧਣਗੀਆਂ। ਸਾਨੂੰ ਇਸ ਕਦਮ ’ਤੇ ਡੂੰਘਾ ਅਫਸੋਸ ਹੈ। ਟੈਰਿਫ ਟੈਕਸ ਹਨ। ਇਹ ਕਾਰੋਬਾਰ ਲਈ ਮਾੜੇ ਹਨ ਅਤੇ ਖਪਤਕਾਰਾਂ ਲਈ ਹੋਰ ਵੀ ਬਦਤਰ ਹਨ।’ -ਪੀਟੀਆਈ

Advertisement

ਆਸਟਰੇਲੀਆ ਵੱਲੋਂ ਅਮਰੀਕੀ ਟੈਰਿਫ ‘ਧੱਕਾ’ ਕਰਾਰ

ਬ੍ਰਿਸਬਨ (ਹਰਜੀਤ ਲਸਾੜਾ):

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਲਈ ਸਟੀਲ ਅਤੇ ਐਲੂਮੀਨੀਅਮ ਟੈਰਿਫ ਛੋਟ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਰਕਾਰ ਦਾ ਕਹਿਣਾ ਹੈ ਕਿ ਇਹ ਦੋਸਤਾਨਾ ਕਾਰਵਾਈ ਨਹੀਂ ਹੈ। ਇਹ ‘ਅਮਰੀਕੀ ਧੱਕਾ’ ਆਸਟਰੇਲਿਆਈ ਧਾਤ ਉਤਪਾਦਕਾਂ ਅਤੇ ਨੌਕਰੀਆਂ ਲਈ ਵੱਡਾ ਝਟਕਾ ਹੈ। ਇਹ ਧਾਤ ਅਤੇ ਸਟੀਲ ’ਤੇ 25 ਫੀਸਦ ਟੈਰਿਫ ਵੀਰਵਾਰ ਤੋਂ ਸ਼ੁਰੂ ਹੋਵੇਗਾ। ਦੱਸਣਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਅਲਬਨੀਜ਼ ਨਾਲ ਫ਼ੋਨ ’ਤੇ ਆਸਟਰੇਲੀਆ ਲਈ ਛੋਟ ’ਤੇ ਹਾਮੀ ਭਰੀ ਸੀ। ਮਾਹਿਰਾਂ ਮੁਤਾਬਕ ਟੈਰਿਫ ਵਧਣ ਨਾਲ ਆਸਟਰੇਲਿਆਈ ਉਤਪਾਦ ਅਮਰੀਕੀ ਬਾਜ਼ਾਰ ’ਚ ਮਹਿੰਗੇ ਹੋ ਜਾਣਗੇ, ਜਿਸ ਨਾਲ ਉਨ੍ਹਾਂ ਦੀ ਮੰਗ ਘਟੇਗੀ।

Advertisement