ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਟਰੱਕ ਡੂੰਘੀ ਖੱਡ ’ਚ ਡਿੱਗਿਆ, 4 ਮੌਤਾਂ
12:44 PM Sep 12, 2023 IST
ਬਨਿਹਾਲ/ਜੰਮੂ, 12 ਸਤੰਬਰ
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਤੜਕੇ ਢਿੱਗਾਂ ਡਿੱਗਣ ਕਾਰਨ ਟਰੱਕ ਡੂੰਘੀ ਖੱਡ ਵਿਚ ਜਾ ਡਿੱਗਿਆ, ਜਿਸ ਕਾਰਨ ਉਸ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਰਾਮਬਨ ਜ਼ਿਲ੍ਹੇ ਦੇ ਸ਼ੇਰਬੀਬੀ ਨੇੜੇ ਸਵੇਰੇ 5 ਵਜੇ ਦੇ ਕਰੀਬ ਹਾਈਵੇਅ 'ਤੇ ਢਿੱਗਾਂ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਟਰੱਕ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ। ਟਰੱਕ ਵਿੱਚ ਫਸੀਆਂ ਚਾਰੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ।
Advertisement
Advertisement