ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੱਕ ਅਤੇ ਕੰਟੇਨਰ ਦੀ ਟੱਕਰ, ਇੱਕ ਹਲਾਕ

10:18 AM Oct 06, 2024 IST

ਪੱਤਰ ਪ੍ਰੇਰਕ
ਜੀਂਦ, 5 ਅਕਤੂਬਰ
ਇੱਥੇ ਸੇਬ ਨਾਲ ਭਰੇ ਟਰੱਕ ਅਤੇ ਕੰਟੈਨਰ ਦੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜਖ਼ਮੀ ਹੋ ਗਏ। ਪਿੰਡ ਨਿਡਾਨਾ ਵਾਸੀ ਬੇਗਰਾਜ ਹਿਮਾਚਲ ਤੋਂ ਟਰੱਕ ਸੇਬਾਂ ਨਾਲ ਭਰ ਕੇ ਸੋਨੀਪਤ ਜਾ ਰਿਹਾ ਸੀ ਤੇ ਜਦੋਂ ਉਹ 152-ਡੀ ਰੋਡ ’ਤੇ ਪਹੁੰਚਿਆ ਤਾਂ ਉਸ ਨੇ ਟਰੱਕ ਸੜਕ ਦੇ ਇੱਕ ਪਾਸੇ ਖੜ੍ਹਾਂ ਕਰਕੇ ਪਿੰਡ ਆਸਨ ਵਾਸੀ ਸਤੀਸ਼ ਨੂੰ ਸੇਬ ਲੈਣ ਲਈ ਬੁਲਾ ਲਿਆ। ਜਦੋਂ ਸਤੀਸ਼ ਉੱਥੇ ਪਹੁੰਚਿਆ ਤਾਂ ਇਸੇ ਦੌਰਾਨ ਪਿੱਛੇ ਤੋਂ ਆ ਰਹੇ ਰਾਜਸਥਾਨ ਨੰਬਰ ਦੇ ਤੇਜ਼ ਰਫਤਾਰ ਕੰਟੈਨਰ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਸਤੀਸ਼, ਬੇਗਰਾਜ, ਟਰੱਕ ਡਰਾਈਵਰ ਅਤੇ ਕਲੀਨਰ ਸਣੇ 4 ਵਿਅਕਤੀ ਫੱਟੜ ਹੋ ਗਏ। ਜ਼ਖਮੀਆਂ ਨੂੰ ਰੋਹਤਕ ਪੀਜੀਆਈ ਭੇਜਿਆ ਗਿਆ ਤੇ ਸਤੀਸ਼ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਸਤੀਸ਼ ਦੀ ਮੌਤ ਹੋ ਗਈ। ਥਾਣਾ ਸਦਰ ਜੀਂਦ ਪੁਲੀਸ ਨੇ ਕੰਟੈਨਰ ਡਰਾਈਵਰ ਖਿਲਾਫ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

Advertisement

Advertisement