ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤ੍ਰਿਪੁਰਾ ਹਿੰਸਾ: ਅੱਗਜ਼ਨੀ ਤੋਂ ਬਾਅਦ ਘਰ ਨਹੀਂ ਪਰਤੇ 300 ਪਿੰਡਵਾਸੀ

05:51 PM Jul 15, 2024 IST
ਅਗਰਤਲਾ, 15 ਜੁਲਾਈ
ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ਵਿਚ ਦੋ ਗੁੱਟਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਇਥੇ ਇਕ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਕਾਰਨ ਇਲਾਕੇ ਵਿਚ ਭੜਕੀ ਹਿੰਸਾ ਦੌਰਾਨ ਹੋਈ ਅੱਗਜ਼ਨੀ ਕਾਰਨ ਕਈ ਪਰਿਵਾਰ ਘਰ ਛੱਡ ਕੇ ਚਲੇ ਗਏ ਸਨ ਜਿਨ੍ਹਾਂ ਵਿਚੋ 300 ਵਿਅਕਤੀ ਹਾਲੇ ਤੱਕ ਘਰ ਨਹੀਂ ਪਰਤੇ ਹਨ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਨੂੰ ਅੱਗ ਲੱਗਣ ਕਾਰਨ ਪ੍ਰਭਾਵਿਤ ਵਿਅਕਤੀ ਗੰਡਾਤਵਿਜ਼ਾ ਪਿੰਡ ਛੱਡ 110 ਕਿਲੋਮੀਟਰ ਦੂਰ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਐਸਡੀਐੱਮ ਚੰਦਰਜੋਇ ਰਿਆਂਗ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਹਮਲਾਵਰਾਂ ਵੱਲੋਂ ਕਰੀਬ 40 ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ 30 ਦੇ ਕਰੀਬ ਦੁਕਾਨਾਂ ਵਿੱਚ ਲੁੱਟ ਕੀਤੀ ਹੈ। ਉਨ੍ਹਾਂ ਦੱਸਿਆ ਕਿ 12 ਜੁਲਾਈ ਨੂੰ ਵਾਪਰੀ ਇਸ ਘਟਨਾ ਵਿਚ ਚਾਰ ਮੋਟਰਸਾਇਕਲਾਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਇਥੋਂ ਦੇ ਹਾਲਤਾਂ ਵਿੱਚ ਚੰਗਾ ਸੁਧਾਰ ਆਇਆ ਹੈ।- ਪੀਟੀਆਈ
Advertisement
Advertisement
Advertisement