For the best experience, open
https://m.punjabitribuneonline.com
on your mobile browser.
Advertisement

ਤ੍ਰਿਪੂਰਾ: ਸਮੂਹਿਕ ਝੜਪ ਵਿਚ ਨੌਜਵਾਨ ਦੀ ਮੌਤ ਤੋਂ ਬਾਅਦ ਦੁਕਾਨਾਂ ਨੂੰ ਅੱਗ ਲਾਈ, ਮਕਾਨ ਨੁਕਸਾਨੇ

03:39 PM Jul 13, 2024 IST
ਤ੍ਰਿਪੂਰਾ  ਸਮੂਹਿਕ ਝੜਪ ਵਿਚ ਨੌਜਵਾਨ ਦੀ ਮੌਤ ਤੋਂ ਬਾਅਦ ਦੁਕਾਨਾਂ ਨੂੰ ਅੱਗ ਲਾਈ  ਮਕਾਨ ਨੁਕਸਾਨੇ
Advertisement

ਅਗਰਤਲਾ, 13 ਜੁਲਾਈ

Advertisement

ਧਲਾਈ ਜ਼ਿਲ੍ਹੇ ਦੇ ਇਕ ਪਿੰਡ ਵਿਚ 7 ਜੁਲਾਈ ਨੂੰ ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿਚ ਗੰਭੀਰ ਜ਼ਖਮੀ ਹੋਏ 19 ਸਾਲਾ ਨੌਜਵਾਨ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜਿਸ ਕਾਰਨ ਭੜਕੇ ਲੋਕਾਂ ਨੇ ਘਰਾਂ, ਦੁਕਾਨਾਂ ਅਤੇ ਵਾਹਨਾਂ ਦੀ ਭੰਨਤੋੜ ਅਤੇ ਕਈ ਜਗ੍ਹਾ ਅੱਗ ਲਗਾ ਦਿੱਤੀ। ਸ਼ੁੱਕਰਵਾਰ ਤੋਂ ਬਾਅਦ ਹੋਈ ਭੜਕਾਹਟ ਤੋਂ ਬਾਅਦ ਇਸ ਖੇਤਰ ਵਿਚ ਵਾਧੂ ਪੁਲੀਸ ਬਲ ਤੈਨਾਤ ਕਰਦਿਆਂ ਇੰਟਰਨੈੱਟ ਸੁਵੀਧਾਵਾਂ ਨੂੰ ਬੰਦ ਕੀਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਪਰਮੇਸ਼ਵਰ ਰੇਆਂਗ ਆਪਣੇ ਦੋਸਤਾਂ ਨਾਲ ਰੱਥ ਯਾਤਰਾ ਦੇ ਮੌਕੇ 'ਤੇ ਆਯੋਜਿਤ ਮੇਲੇ 'ਚ ਸ਼ਾਮਲ ਹੋਣ ਲਈ ਗਿਆ ਸੀ। ਅਚਾਨਕ ਨੌਜਵਾਨਾਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਅਵਿਨਾਸ਼ ਰਾਏ ਨੇ ਕਿਹਾ ਅਗਰਤਲਾ ਤੋਂ ਲਗਭਗ 110 ਕਿਲੋਮੀਟਰ ਦੂਰ ਗੰਡਾਤਵਿਸਾ ਵਿਖੇ ਮ੍ਰਿਤਕ ਦੀ ਲਾਸ਼ ਵਾਪਸ ਲਿਆਉਣ ਤੋਂ ਬਾਅਦ ਹਿਸਾ ਭੜਕ ਗਈ ਅਤੇ ਗੁੱਸੇ 'ਚ ਆਏ ਲੋਕਾਂ ਨੇ ਕੁਝ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਤਣਾਅ ਨੂੰ ਘੱਟ ਕਰਨ ਲਈ ਮੀਟਿੰਗ ਕੀਤੀ ਗਈ ਹੈ ਅਤੇ ਸਥਿਤੀ ਫਿਲਹਾਲ ਕਾਬੂ ਵਿੱਚ ਹੈ। -ਪੀਟੀਆਈ

Advertisement
Author Image

Puneet Sharma

View all posts

Advertisement
Advertisement
×