ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ ਅਗਲੇ ਨੋਟਿਸ ਤੱਕ ਮੁਅੱਤਲ
05:42 PM Aug 09, 2024 IST
Advertisement
ਨਵੀਂ ਦਿੱਲੀ, 9 ਅਗਸਤ
ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅਗਲੇ ਨੋਟਿਸ ਤੱਕ ਤਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ‘‘ਮੱਧ ਪੂਰਬ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਤਲ ਅਵੀਵ ਲਈ ਸਾਡੀਆਂ ਉਡਾਣਾਂ ਦੇ ਅਨੁਸੂਚਿਤ ਸੰਚਾਲਨ ਨੂੰ ਅਗਲੇ ਨੋਟਿਸ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਅਸੀਂ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ।’’ -ਪੀਟੀਆਈ
Advertisement
Advertisement