ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਦੀ ਅਗਵਾਈ ’ਚ ਤ੍ਰਿਪੁਰਾ ਤਰੱਕੀ ਦੀ ਰਾਹ ’ਤੇ: ਸ਼ਾਹ

06:52 AM Dec 23, 2024 IST
ਰੈਲੀ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ

ਢਲਾਈ, 22 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੱਬੇ-ਪੱਖੀ ਧਿਰਾਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਆਪਣੇ 35 ਸਾਲ ਦੇ ਰਾਜ ਦੌਰਾਨ ਤ੍ਰਿਪੁਰਾ ਨੂੰ ਪੱਛੜਾ ਸੂਬਾ ਬਣਾ ਕੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਨੇ 2018 ’ਚ ਸੂਬੇ ਦੀ ਸੱਤਾ ਸੰਭਾਲੀ ਤਾਂ ਤ੍ਰਿਪੁਰਾ ’ਚ ਵਿਕਾਸ ਦੇਖਣ ਨੂੰ ਮਿਲਿਆ। ਬਰੂ ਆਦਿਵਾਸੀਆਂ ਦੇ ਮੁੜ ਵਸੇਬੇ ਵਾਲੇ ਪਿੰਡ ਦਾ ਦੌਰਾ ਕਰਨ ਮਗਰੋਂ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਮਿਊਨਿਸਟਾਂ ਦੇ ਰਾਜ ਦੌਰਾਨ ਤ੍ਰਿਪੁਰਾ ਵਿਕਾਸ ਦੇ ਸਾਰੇ ਮਾਪਦੰਡਾਂ ’ਚ ਪਿਛਾਂਹ ਸੀ ਪਰ ਹੁਣ ਇਹ ਤਰੱਕੀ ਦੀ ਰਾਹ ’ਤੇ ਅਗਾਂਹ ਵਧ ਰਿਹਾ ਹੈ। ਸ਼ਾਹ ਨੇ ਕਿਹਾ, ‘‘ਜਦੋਂ ਮੈਂ 2017 ’ਚ ਭਾਜਪਾ ਪ੍ਰਧਾਨ ਵਜੋਂ ਤ੍ਰਿਪੁਰਾ ’ਚ ਪੰਜ ਦਿਨਾਂ ਲਈ ਆਇਆ ਸੀ ਤਾਂ ਸਿਰਫ਼ 11 ਵਿਅਕਤੀਆਂ ਨੇ ਹੀ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਅਸੀਂ ਸਖ਼ਤ ਮਿਹਨਤ ਕੀਤੀ ਅਤੇ ਕਮਿਊਨਿਸਟਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਖੱਬੇ-ਪੱਖੀਆਂ ਦੀ ਹਕੂਮਤ ਸਮੇਂ ਸਿਰਫ਼ ਢਾਈ ਫ਼ੀਸਦੀ ਲੋਕਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮਿਲਦਾ ਸੀ ਪਰ ਹੁਣ 85 ਫ਼ੀਸਦ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ। ਸ਼ਾਹ ਨੇ ਕਿਹਾ ਕਿ ਤ੍ਰਿਪੁਰਾ ’ਚ ਨਿਵੇਸ਼ ਆਉਣ ਕਾਰਨ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਐੱਲਪੀਜੀ ਕੁਨੈਕਸ਼ਨ ਮਿਲ ਰਹੇ ਹਨ। ‘ਵੱਖਵਾਦੀਆਂ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਨਾਲ ਤ੍ਰਿਪੁਰਾ ’ਚ ਸ਼ਾਂਤੀ ਹੈ। ਮਾਂ ਤ੍ਰਿਪੁਰਾਸੁੰਦਰੀ ਦੇ ਆਸ਼ੀਰਵਾਦ ਨਾਲ ਤ੍ਰਿਪੁਰਾ ਦੇਸ਼ ਦੇ ਸਭ ਤੋਂ ਵਧ ਵਿਕਸਤ ਸੂਬਿਆਂ ’ਚ ਸ਼ਾਮਲ ਹੋਵੇਗਾ।’ ਤ੍ਰਿਪੁਰਾ ’ਚ ਬਰੂ ਆਦਿਵਾਸੀਆਂ ਦੀਆਂ ਕਾਲੋਨੀਆਂ ਲਈ 12 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ’ਚੋਂ 9 ਜੰਗਲੀ ਜ਼ਮੀਨ ਅਤੇ ਤਿੰਨ ਸਰਕਾਰੀ ਜ਼ਮੀਨ ’ਤੇ ਹਨ। -ਪੀਟੀਆਈ

Advertisement

ਸ਼ਾਹ ਨੇ ਕੇਂਦਰੀ ਜਾਸੂਸੀ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਿਆ

ਅੰਬਾਸਾ (ਤ੍ਰਿਪੁਰਾ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤ੍ਰਿਪੁਰਾ ’ਚ ਕੇਂਦਰੀ ਜਾਸੂਸੀ ਸਿਖਲਾਈ ਸੰਸਥਾ (ਸੀਡੀਟੀਆਈ) ਸਮੇਤ 668 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਸ਼ਾਹ ਨੇ ਕਿਹਾ ਕਿ ਸੀਡੀਟੀਆਈ ਦੀ ਸਥਾਪਨਾ ਦਾ ਮਕਸਦ ਪੂਰਬ-ਉੱਤਰ ਖੇਤਰ ’ਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। -ਪੀਟੀਆਈ

Advertisement
Advertisement