ਤ੍ਰਿਣਮੂਲ ਕਾਂਗਰਸ ਵੱਲੋਂ ਸ਼ੇਅਰ ਬਾਜ਼ਾਰ ’ਚ ਹੇਰਾਫੇਰੀ ਦਾ ਦੋਸ਼
08:32 AM Jun 16, 2024 IST
Advertisement
ਨਵੀਂ ਦਿੱਲੀ, 15 ਜੂਨ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਸਕਿਊਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਪੱਤਰ ਲਿਖ ਕੇ ‘ਗੁੰਮਰਾਹਕੁਨ ਐਗਜ਼ਿਟ ਪੋਲਾਂ’ ਰਾਹੀਂ ‘ਸ਼ੇਅਰ ਬਾਜ਼ਾਰ ’ਚ ਹੇਰਾਫ਼ੇਰੀ’ ਦਾ ਦੋਸ਼ ਲਾਇਆ ਹੈ ਅਤੇ ਇਸ ਮੁੱਦੇ ’ਤੇ ਚਰਚਾ ਲਈ ਸੇਬੀ ਦੀ ਚੇਅਰਪਸਨ ਮਧਾਬੀ ਪੁਰੀ ਬੁਚ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਟੀਐੱਮਸੀ ਸੂਤਰਾਂ ਮੁਤਾਬਕ ਪਾਰਟੀ ਦਾ ਵਫ਼ਦ 18 ਜੂਨ ਨੂੰ 11.30 ਮੁੰਬਈ ਦੇ ਸੇਬੀ ਦਫ਼ਤਰ ਜਾਵੇਗਾ, ਜਿਸ ਲਈ ਉਸ ਨੇ ਸਮਾਂ ਮੰਗਿਆ ਹੈ। ਸੂਤਰਾਂ ਮੁਤਾਬਕ ਟੀਐੱਮਸੀ ਦੇ ਚਾਰ ਮੈਂਬਰੀ ਵਫ਼ਦ ਦੇ ਨਾਲ ਸ਼ਿਵ ਸੈਨਾ (ਯੂਬੀਟੀ) ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸਪੀ) ਦਾ ਇੱਕ-ਇੱਕ ਨੁਮਾਇੰਦਾ ਵੀ ਜਾਵੇਗਾ। ਕਾਂਗਰਸ ਸਣੇ ‘ਇੰਡੀਆ’ ਗੱਠਜੋੜ ਦੀਆਂ ਕਈ ਹੋਰ ਪਾਰਟੀਆਂ ਨੇ ਵੀ ਸ਼ੇਅਰ ਬਾਜ਼ਾਰ ’ਚ ਕਥਿਤ ‘ਘੁਟਾਲੇ’ ਦਾ ਦੋਸ਼ ਲਾਇਆ ਹੈ। -ਪੀਟੀਆਈ
Advertisement
Advertisement