ਭਾਰਤ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ 78000 ਪਾਰ, ਨਿਫਟੀ ਦਾ ਵੀ ਨਵਾਂ ਰਿਕਾਰਡ
04:39 PM Jun 25, 2024 IST
Advertisement
ਮੁੰਬਈ, 25 ਜੂਨ
ਭਾਰਤ ਸ਼ੇਅਰ ਬਾਜ਼ਾਰਾਂ ਵਿੱਚ ਰੌਣਕ ਰਹੀ। ਸੈਂਸੈਕਸ ਪਹਿਲੀ ਵਾਰ ਇਤਿਹਾਸਕ 78,000 ਦਾ ਅੰਕੜਾ ਪਾਰ ਕਰ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਨਵੇਂ ਸਰਬਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 712.44 ਅੰਕ ਜਾਂ 0.92 ਫੀਸਦੀ ਵਧ ਕੇ 78,053.52 ਅੰਕਾਂ 'ਤੇ ਬੰਦ ਹੋਇਆ। ਨਿਫਟੀ 183.45 ਅੰਕ ਜਾਂ 0.78 ਫੀਸਦੀ ਦੇ ਵਾਧੇ ਨਾਲ 23,721.30 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।
Advertisement
Advertisement
Advertisement