ਟਰਾਈਡੈਂਟ ਗਰੁੱਪ ਨੇ ਵਿਜ਼ਨ ਦਿਵਸ-2024 ਮਨਾਇਆ
ਹੰਢਿਆਇਆ: ਟੈਕਸਟਾਈਲ ਖੇਤਰ ਦੀ ਮੋਹਰੀ ਕੰਪਨੀ ਟਰਾਈਡੈਂਟ ਗਰੁੱਪ ਨੇ ਆਪਣੇ ਸੰਘੇੜਾ ਪਲਾਂਟ ਵਿੱਚ ਵਿਜ਼ਨ ਦਿਵਸ-2024 ਮਨਾਇਆ। ਸਮਾਗਮ ਦਾ ਉਦੇਸ਼ ਟਰਾਈਡੈਂਟ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਪਛਾਣਨਾ ਅਤੇ ਸਨਮਾਨਿਤ ਕਰਨਾ ਸੀ ਜੋ ਕੰਪਨੀ ਦੇ ਬੁਨਿਆਦੀ ਸਿਧਾਂਤਾਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਦੀ ਮਿਸਾਲ ਦਿੰਦੇ ਹਨ। ਗਰੁੱਪ ਦੇ ਸਮੁੱਚੇ ਮਾਰਗ ਦਰਸ਼ਕ ਦ੍ਰਿਸ਼ਟੀਕੋਣ ਤਹਿਤ ‘ਚੁਣੌਤੀ ਦੁਆਰਾ ਪ੍ਰੇਰਿਤ’, ‘ਅਸੀਂ ਜੀਵਨ ਵਿੱਚ ਮੁੱਲ ਜੋੜਾਂਗੇ’ ਅਤੇ ‘ਇਕੱਠੇ ਅਸੀਂ ਵਿਸ਼ਵ ਪੱਧਰ ’ਤੇ ਖੁਸ਼ਹਾਲ ਹੋਵਾਂਗੇ’, ਤਹਿਤ ਇਸ ਮੌਕੇ ਨੇ ਸਾਰਿਆਂ ਲਈ ਪਛਾਣ, ਮਨੋਰੰਜਨ ਅਤੇ ਗਿਆਨ ਨੂੰ ਜੋੜਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਰਜਿੰਦਰ ਗੁਪਤਾ ਚੇਅਰਮੈਨ ਐਮਰੀਟਸ ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ ‘ਵੱਖਰਾ ਹੋਣਾ ਸਾਧਾਰਨ ਹੈ’ ਦੇ ਫ਼ਲਸਫੇ ’ਤੇ ਚੱਲਦਿਆਂ, ਗਤੀਸ਼ੀਲ ਟਰਾਈਡੈਂਟ ਗਰੁੱਪ ਨੇ ਪਿਛਲੇ ਸਾਲ ਲਗਾਤਾਰ ਵਿਕਾਸ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਕਰਗੁਜ਼ਾਰੀ ਅਤੇ ਨਿਮਰਤਾ ਦੀਆਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹੋਏ, ਅਸੀਂ ਅੱਜ ਇੱਕ ਉੱਜਵਲ ਅਤੇ ਬਿਹਤਰ ਭਵਿੱਖ ਵੱਲ ਵਧਣ ਲਈ ਤਿਆਰ ਹਾਂ।’ ਵਿਜ਼ਨ ਦਿਵਸ-2024 ਦੇ ਜਸ਼ਨ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਟਰਾਈਡੈਂਟ ਦੀ ਅਤੀਤ ਵਿੱਚ ਲੰਮੀ ਯਾਤਰਾ ’ਤੇ ਇੱਕ ਝਾਤ ਪੁਆਈ ਗਈ। ਇਸ ਦੌਰਾਨ ਕਰਮਚਾਰੀਆਂ ਨੂੰ ਪੁਰਸਕਾਰ ਦਿੱਤੇ ਗਏ। -ਪੱਤਰ ਪ੍ਰੇਰਕ