ਡਾਇਰੈਕਟਰ ਜਰਨੈਲ ਸਿੰਘ ਥਿੰਦ ਬੌੜਹਾਈ ਖੁਰਦ ਨੂੰ ਸ਼ਰਧਾਂਜਲੀਆਂ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 9 ਦਸੰਬਰ
ਇਲਾਕੇ ਦੀ ਨਾਮਵਰ ਸ਼ਖ਼ਸੀਅਤ ਡਾਇਰੈਕਟਰ ਮਰਹੂਮ ਜਰਨੈਲ ਸਿੰਘ ਥਿੰਦ ਬੌੜਹਾਈ ਖੁਰਦ ਨਮਿੱਤ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬੌੜਹਾਈ ਖੁਰਦ ਵਿੱਚ ਕਰਵਾਇਆ ਗਿਆ।
ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਉਨ੍ਹਾਂ ਦੇ ਜਥੇ ਨੇ ਇਸ ਮੌਕੇ ਵੈਰਾਗਮਈ ਕੀਰਤਨ ਕੀਤਾ। ਇਸ ਮਗਰੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਰਹੂਮ ਜਰਨੈਲ ਸਿੰਘ ਥਿੰਦ ਦੇ ਪੋਤੇ ਈਸ਼ਾਨਵੀਰ ਸਿੰਘ ਆਸਟ੍ਰੇਲੀਆ ਨੇ ਦਾਦੇ ਨੂੰ ਯਾਦ ਕਰਦਿਆਂ ਕਵਿਤਾ ਪੜ੍ਹੀ। ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ (ਦੁੱਗਰੀ), ਸੀਨੀਅਰ ਅਕਾਲੀ ਆਗੂ ਮਾਨ ਸਿੰਘ ਗਰਚਾ ਤੇ ਗੁਰਬਚਨ ਸਿੰਘ ਬਚੀ, ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਵਿਧਾਇਕ ਜਸਵੀਰ ਖੰਗੂੜਾ, ਸਾਬਕਾ ਐਸਐਸਪੀ ਸੁਖਦੇਵ ਸਿੰਘ ਬਰਾੜ, ਸੁਮਿਤ ਸਿੰਘ ਮਾਨ, ਰੂਬਲ ਗੱਜਣਮਾਜਰਾ, ਭਾਈ ਜਗਦੀਸ਼ ਸਿੰਘ ਘੁੰਮਣ ਸਰਬੱਤ ਦਾ ਭਲਾ ਟਰੱਸਟ ਮਲੇਰਕੋਟਲਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਤੇ ਹੋਰ ਸ਼ਖ਼ਸੀਅਤਾਂ ਨੇ ਮਰਹੂਮ ਜਰਨੈਲ ਸਿੰਘ ਥਿੰਦ ਦੇ ਪੰਚਾਇਤ ਮੈਂਬਰੀ, ਸਰਪੰਚੀ, ਡਾਇਰੈਕਟਰ ਤੇ ਚੇਅਰਮੈਨ ਬਣਨ ਤੱਕ ਦੇ ਸਫ਼ਰ ਸਮੇਤ ਉਨ੍ਹਾਂ ਵੱਲੋਂ ਕੀਤੇ ਸਮਾਜਿਕ ਕਾਰਜਾਂ ਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।
ਮਰਹੂਮ ਜਰਨੈਲ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਥਿੰਦ ਨੂੰ ਨੰਬਰਦਾਰ ਆਗੂ ਜਗਦੀਸ਼ ਸਿੰਘ ਬੌੜਹਾਈ, ਨੰਬਰਦਾਰ ਜੰਗਦੀਨ ਬੇਗੋਵਾਲ, ਰਣਜੋਧ ਸਿੰਘ ਬੌੜਹਾਈ, ਗੁਰਦਿਆਲ ਸਿੰਘ ਬੌੜਹਾਈ, ਕੁਲਦੀਪ ਸਿੰਘ ਆਦਿ ਵੱਲੋ ਦਸਤਾਰ ਭੇਟ ਕੀਤੀ। ਗੁਰਪ੍ਰੀਤ ਸਿੰਘ ਥਿੰਦ ਅਸਟਰੇਲੀਆ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।