ਸਵਾਮੀ ਸ਼ਰਧਾ ਨੰਦ ਦਾ ਬਲੀਦਾਨ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਧੂਰੀ, 25 ਦਸੰਬਰ
ਆਰੀਆ ਸਮਾਜ ਧੂਰੀ ਵੱਲੋਂ ਸਵਾਮੀ ਸ਼ਰਧਾ ਨੰਦ ਬਲੀਦਾਨ ਦਿਵਸ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਸਥਾਨਕ ਆਰੀਆ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ। ਆਰੀਆ ਸਮਾਜ ਦੇ ਪ੍ਰਧਾਨ ਵਰਿੰਦਰ ਕੁਮਾਰ ਗਰਗ ਨੇ ਕਿਹਾ ਕਿ ਸਵਾਮੀ ਸ਼ਰਧਾ ਨੰਦ ਨੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ। ਆਰੀਆ ਸਮਾਜ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗਰਗ ਨੇ ਸਵਾਮੀ ਸ਼ਰਧਾ ਨੰਦ ਦੀ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਰੀਆ ਕਾਲਜ, ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਯਸ਼ ਚੌਧਰੀ ਆਰੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸਵਾਮੀ ਸ਼ਰਧਾ ਨੰਦ ਦੇ ਜੀਵਨ ਨਾਲ ਸਬੰਧਿਤ ਭਾਸ਼ਣ, ਭਜਨ, ਗੀਤ ਅਤੇ ਸੰਗੀਤ ਨਾਟਕ ਖੇਡੇ। ਆਰੀਆ ਕਾਲਜ ਦੇ ਪ੍ਰਧਾਨ ਦੀਵਾਨ ਚੰਦ, ਵਿੱਕੀ ਪਰੋਚਾ ਪ੍ਰਧਾਨ ਆਰੀਆ ਸਕੂਲ ਅਤੇ ਸਤੀਸ਼ ਪਾਲ ਆਰੀਆ ਪ੍ਰਧਾਨ ਯਸ਼ ਚੌਧਰੀ ਸਕੂਲ ਨੇ ਸਕੂਲ ਖੇਡਾਂ ਵਿੱਚ ਜੇਤੂਆਂ ਦਾ ਟਰਾਫੀਆਂ ਅਤੇ ਤਗ਼ਮਿਆਂ ਨਾਲ ਸਨਮਾਨ ਕੀਤਾ। ਬਲੀਦਾਨ ਦਿਵਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਵੰਡੇ ਗਏ।
ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਵਿਜੇ ਆਰੀਆ, ਰਾਜੇਸ਼ ਆਰੀਆ, ਰਾਜੀਵ ਮੋਹਿਲ, ਵਿਕਾਸ ਜਿੰਦਲ, ਵਿਵੇਕ ਜਿੰਦਲ, ਬਿੰਨੀ ਗਰਗ, ਲੈਫ਼ਟੀਨੈਂਟ ਦਰਸ਼ਨ ਸਿੰਘ ਤੇ ਹਰਮੇਲ ਸਿੰਘ ਢੀਂਡਸਾ ਆਦਿ ਨੇ ਯੋਗਦਾਨ ਪਾਇਆ।