ਲੇਖਕ ਅਸ਼ੋਕ ਚਰਨ ਆਲਮਗੀਰ ਨਮਿਤ ਸ਼ਰਧਾਂਜਲੀ ਸਮਾਗਮ ਅੱਜ
08:26 AM Jun 28, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਟਾਲਾ, 27 ਜੂਨ
ਨਾਮਵਰ ਲੇਖਕ ਅਸ਼ੋਕ ਚਰਨ ਆਲਮਗੀਰ (91) ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 28 ਜੂਨ ਨੂੰ ਸਥਾਨਕ ਗੁਰਦੁਆਰਾ ਅਰਬਨ ਅਸਟੇਟ ਵਿਖੇ ਹੋਵੇਗਾ। ਦੱਸਣਯੋਗ ਹੈ ਕਿ ਬੀਤੀ 19 ਜੂਨ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਮਰਹੂਮ ਆਲਮਗੀਰ ਦੇ ਇਤਿਹਾਸਕ ਦਾਰਸ਼ਨਿਕ ਨਾਵਲ ‘ਮਿੱਟੀ ਮਿੱਟੀ ਮਹਾਂਕਥਾ’ ਨੂੰ ਨਾਨਕ ਸਿੰਘ ਪੁਰਸਕਾਰ ਮਿਲ ਚੁੱਕਿਆ ਹੈ। ਮਰਹੂਮ ਦੀ ਧੀ ਸਿਮਰਤ ਸੁਮੈਰਾ ਨੇ ਦੱਸਿਆ ਉਨ੍ਹਾਂ ਦੀ ਇੱਕ ਕਿਤਾਬ ‘ਜੀਵਾ ਅਜੀਵਾ’ ਉਨ੍ਹਾਂ ਦੀ ਮੌਤ ਵਾਲੇ ਦਿਨ ਤਿਆਰ ਹੋ ਕੇ ਘਰ ਆਈ ਸੀ। ਇਸੇ ਤਰ੍ਹਾਂ ਪ੍ਰੋਫੈਸਰ ਗੁਰਭਜਨ ਗਿੱਲ, ਡਾ. ਰਵਿੰਦਰ, ਦੇਵਿੰਦਰ ਦੀਦਾਰ ਆਦਿ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
Advertisement
Advertisement