For the best experience, open
https://m.punjabitribuneonline.com
on your mobile browser.
Advertisement

ਲਾਡੋਵਾਲ ਟੌਲ ਪਲਾਜ਼ਾ ਦੀ ਤਾਲਾਬੰਦੀ; ਟੌਲ ਪਲਾਜ਼ਾ ਕੈਬਿਨਾਂ ’ਤੇ ਤਰਪਾਲਾਂ ਪਾ ਕੇ ਅਣਮਿਥੇ ਸਮੇਂ ਲਈ ਮੁਫ਼ਤ ਕੀਤਾ

07:34 PM Jun 30, 2024 IST
ਲਾਡੋਵਾਲ ਟੌਲ ਪਲਾਜ਼ਾ ਦੀ ਤਾਲਾਬੰਦੀ  ਟੌਲ ਪਲਾਜ਼ਾ ਕੈਬਿਨਾਂ ’ਤੇ ਤਰਪਾਲਾਂ ਪਾ ਕੇ ਅਣਮਿਥੇ ਸਮੇਂ ਲਈ ਮੁਫ਼ਤ ਕੀਤਾ
Farmers closing the booth at Ladhowal toll barrier in Ludhiana on Sunday. TRIBUNE PHOTO BY HIMANSHU MAHAJAN.
Advertisement

ਗੁਰਿੰਦਰ ਸਿੰਘ
ਲੁਧਿਆਣਾ, 30 ਜੂਨ

Advertisement

ਲੁਧਿਆਣਾ-ਜਲੰਧਰ ਮੁੱਖ ਮਾਰਗ ’ਤੇ ਸਥਿਤ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ਦੀ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ, ਸਹਿਯੋਗੀ ਯੂਨੀਅਨਾਂ ਅਤੇ ਹੋਰ ਸੰਗਠਨਾਂ ਵੱਲੋਂ ਤਾਲਾਬੰਦੀ ਕਰਕੇ ਟੌਲ ਮੁਫ਼ਤ ਕਰ ਦਿੱਤਾ ਗਿਆ ਹੈ। ਇੱਥੇ ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਟੌਲ ਦਰਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਧਰਨਾ ਲਗਾ ਕੇ ਰੋਸ ਜਤਾ ਰਹੀਆਂ ਸਨ ਤੇ ਟੌਲ ਪਲਾਜ਼ਾ ਤੋਂ ਬਿਨਾਂ ਪਰਚੀ ਮੁਫ਼ਤ ਵਾਹਨ ਲੰਘਾਏ ਜਾ ਰਹੇ ਸਨ ਜਦਕਿ ਅੱਜ ਟੌਲ ਬੂਥਾਂ ਦੇ ਕੈਬਿਨਾਂ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਕਾਰਵਾਈ ਨਾਲ ਹੀ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਟੌਲ ਪਲਾਜ਼ਾ ’ਤੇ ਅੱਜ ਇਕੱਠ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਟੌਲ ਪਲਾਜ਼ਾ ਦੇ ਕੈਬਿਨਾਂ ’ਤੇ ਕਿਸਾਨੀ ਝੰਡੇ ਲਗਾ ਕੇ ਤਰਪਾਲਾਂ ਪਾ ਦਿੱਤੀਆਂ ਗਈਆਂ ਅਤੇ ਰੱਸੀਆਂ ਬੰਨ੍ਹ ਕੇ ਤਾਲੇ ਲਗਾ ਕੇ ਚਾਬੀਆਂ ਅਤੇ ਮੰਗ ਪੱਤਰ ਏਡੀਸੀ ਨੂੰ ਸੌਂਪਿਆ ਗਿਆ ਹੈ ਤਾਂ ਕਿ ਕਿਸਾਨ ਜਥੇਬੰਦੀਆਂ ਅਤੇ ਹੋਰਾਂ ਯੂਨੀਅਨਾਂ ਦੀ ਰਜ਼ਾਮੰਦੀ ਤੋਂ ਬਗੈਰ ਟੌਲ ਪਲਾਜ਼ਾ ਖੋਲ੍ਹਿਆ ਨਾ ਜਾ ਸਕੇ।

ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਭਾਕਿਯੂ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਢਾਡੀ ਬਲਕਾਰ ਸਿੰਘ ਬੈਂਸ, ਸੁਖਦੇਵ ਸਿੰਘ ਮੰਗਲੀ, ਆਸਾ ਸਿੰਘ ਆਜ਼ਾਦ ਆਦਿ ਨੇ ਦੱਸਿਆ ਕਿ ਅੱਜ ਦੇ ਇਕੱਠ ਵਿੱਚ 100 ਤੋਂ ਵੱਧ ਕਿਸਾਨ ਜਥੇਬੰਦੀਆਂ, ਵੱਖ-ਵੱਖ ਜ਼ਿਲ੍ਹਿਆਂ ਦੀਆਂ ਟਰੱਕ ਯੂਨੀਅਨਾਂ, ਕੈਂਟਰ ਯੂਨੀਅਨਾਂ, ਟੈਂਪੂ ਯੂਨੀਅਨਾਂ, ਟੈਕਸੀ ਯੂਨੀਅਨਾਂ, ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਅਤੇ ਹੋਰ ਸੰਗਠਨਾਂ ਦੇ ਹਜ਼ਾਰਾਂ ਵਰਕਰਾਂ ਨੇ ਪੁੱਜ ਕੇ ਸੰਘਰਸ਼ ਦੀ ਜਿੱਤ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

Advertisement
Author Image

sukhitribune

View all posts

Advertisement
Advertisement
×