ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰੀਰਦਾਨੀ ਮਾਤਾ ਲਛਮੀ ਦੇਵੀ ਨੂੰ ਸ਼ਰਧਾਂਜਲੀਆਂ ਭੇਟ

07:32 AM Jul 01, 2024 IST
ਸ਼ਰਧਾਂਜਲੀ ਸਮਾਗਮ ਮੌਕੇ ਤਰਕਸ਼ੀਲ ਆਗੂ ਮਾ. ਰਜਿੰਦਰ ਭਦੌੜ ਸੰਬੋਧਨ ਕਰਦੇ ਹੋਏ।- ਫੋਟੋ: ਕਰਨ ਭੀਖੀ

ਪੱਤਰ ਪ੍ਰੇਰਕ
ਭੀਖੀ, 30 ਜੂਨ
ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਤੇ ਤਰਕਸ਼ੀਲ ਆਗੂ ਭੁਪਿੰਦਰ ਫ਼ੌਜੀ ਤੇ ਦਰਸ਼ਨ ਸਿੰਘ ਖਾਲਸਾ ਦੀ ਮਾਤਾ ਲੱਛਮੀ ਦੇਵੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਦੇਹ ਡਾਕਟਰੀ ਖੋਜ ਕਾਰਜਾਂ ਲਈ ਭੇਟ ਕੀਤੀ ਗਈ ਸੀ। ਅੱਜ ਸ਼ਿਵ ਮੰਦਿਰ ਵਿਖੇ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਇਸ ਮੌਕੇ ਤਰਕਸ਼ੀਲ ਸੂਬਾ ਆਗੂ ਮਾਸਟਰ ਰਜਿੰਦਰ ਭਦੌੜ ਨੇ ਕਿਹਾ ਕਿ ਬਹੁਤ ਥੋੜ੍ਹੇ ਲੋਕ ਹਨ, ਜੋ ਮਰਨ ਤੋਂ ਪਿੱਛੋਂ ਸਰੀਰ ਜਾਂ ਅੰਗ ਦਾਨ ਕਰਦੇ ਹਨ। ਇਸ ਪਰਿਵਾਰ ਨੇ ਸਮਾਜ ਦੀਆਂ ਲੀਹਾਂ ਨੂੰ ਤੋੜਦਿਆਂ ਮਾਤਾ ਲੱਛਮੀ ਦੇਵੀ ਦਾ ਸਰੀਰ ਡਾਕਟਰੀ ਖੋਜ ਲਈ ਭੇਟ ਕੀਤਾ, ਜਿਸ ਨਾਲ ਨਵੇਂ ਬਣ ਰਹੇ ਡਾਕਟਰ ਕੁਝ ਨਵਾਂ ਸਿੱਖ ਕੇ ਸਮਾਜ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਦੇਣਗੇ। ਇਸ ਮੌਕੇ ਸ਼ਿਵ ਸ਼ਕਤੀ ਗਰੁੱਪ ਆਫ ਕਾਲਜ ਭੀਖੀ ਵੱਲੋਂ 145 ਵਿਅਕਤੀਆਂ ਦਾ ਚੈੱਕਅੱਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸੇ ਤਰ੍ਹਾਂ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਮੋਟਾਪੇ ਸਬੰਧੀ 40 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਸਾਹਿਬਦੀਪ ਪਬਲੀਕੇਸ਼ਨ ਵੱਲੋਂ ਉਸਾਰੂ ਸਾਹਿਤਕ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਤੇ ਲੋਕਾਂ ਨੂੰ ਛਾਂਦਾਰ, ਫਲਦਾਰ ਤੇ ਫੁੱਲਾਂ ਵਾਲੇ ਪੌਦੇ ਵੰਡੇ ਗਏ।

Advertisement

Advertisement
Advertisement