For the best experience, open
https://m.punjabitribuneonline.com
on your mobile browser.
Advertisement

ਟ੍ਰਿਬਿਊਨ ਸਮੂਹ ਵੱਲੋਂ ਲੁਧਿਆਣਾ ਵਿੱਚ ਪ੍ਰਿੰਸੀਪਲਾਂ ਨਾਲ ਮਿਲਣੀ

08:54 AM Sep 01, 2024 IST
ਟ੍ਰਿਬਿਊਨ ਸਮੂਹ ਵੱਲੋਂ ਲੁਧਿਆਣਾ ਵਿੱਚ ਪ੍ਰਿੰਸੀਪਲਾਂ ਨਾਲ ਮਿਲਣੀ
ਲੁਧਿਆਣਾ ਵਿੱਚ ਪ੍ਰਿੰਸੀਪਲ ਮਿਲਣੀ ਤੋਂ ਬਾਅਦ ਪ੍ਰਬੰਧਕ ਤੇ ਸਕੂਲਾਂ ਦੇ ਨੁਮਾਇੰਦੇ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 31 ਅਗਸਤ
ਦਿ ਟ੍ਰਿਬਿਊਟ ਟਰੱਸਟ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਲੁਧਿਆਣਾ ਵਿੱਚ ਸਕੂਲ ਪ੍ਰਿੰਸੀਪਲ ਮੀਟ ਕਰਵਾਈ ਗਈ। ਇਸ ਮੀਟ ਵਿੱਚ ਸ਼ਹਿਰ ਦੇ ਵੱਖ ਵੱਖ ਬੋਰਡਾਂ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਆਦੀ ਗਰਗ ਨੇ ‘ਸਕੂਲ ਵਿੱਚ ਤਕਨਾਲੋਜੀ ਏਕੀਕਰਨ: ਮੌਕੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਬੁਲਾਰੇ ਸ੍ਰੀ ਗਰਗ ਨੇ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਬੱਚਿਆਂ ਦੇ ਭਵਿੱਖ ਦੇ ਨਿਰਮਾਤਾ ਹੋ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਆਪਸੀ ਸਾਂਝ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਮੌਜੂਦਾ ਦੌਰ ਤਕਨਾਲੋਜੀ ਦਾ ਦੌਰ ਹੈ। ਅਧਿਆਪਕਾਂ ਨੂੰ ਆਪਣੀ ਪੜ੍ਹਾਉਣ ਕਲਾ ਨਿਖਾਰਨ ਲਈ ਤਕਨਾਲੋਜੀ ਨਾਲ ਜੁੜਨਾ ਸਮੇਂ ਦੀ ਲੋੜ ਬਣ ਗਈ ਹੈ। ਸੋਸ਼ਲ ਮੀਡੀਆ ’ਤੇ ਬਹੁਤ ਕੁੱਝ ਹੈ ਪਰ ਇਸ ਵਿੱਚੋਂ ਕਿਹੜਾ ਵਿਦਿਆਰਥੀਆਂ ਦੇ ਕੰਮ ਦਾ ਹੈ ਅਤੇ ਕਿਹੜਾ ਨਹੀਂ, ਇਸ ਦੀ ਜਾਣਕਾਰੀ ਅਧਿਆਪਕ ਹੀ ਦੇ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਰਐਸ ਮਾਡਲ ਸਕੂਲ ਦੇ ਪ੍ਰਿੰਸੀਪਲ ਡਾ. ਸੰਜੀਵ ਚੰਦੇਲ ਨੇ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਚੰਗੇ ਭਵਿੱਖ ਲਈ ਨਵੀਂ ਤਕਨਾਲੋਜੀ ਨਲ ਜੁੜਨਾ ਬਹੁਤ ਮਹੱਤਵ ਰੱਖਦੀ ਹੈ। ਮੋਬਾਈਲ ਵਿੱਚ ਬਹੁਤ ਕੁੱਝ ਚੰਗਾ ਅਤੇ ਮਾੜਾ ਹੈ ਪਰ ਵਿਦਿਆਰਥੀਆਂ ਨੂੰ ਇਸ ਦੀ ਸਹੀ ਪਛਾਣ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟ੍ਰਿਬਿਊਟ ਅਦਾਰੇ ਵੱਲੋਂ ਕਰਵਾਈ ਪ੍ਰਿੰਸੀਪਲ ਮੀਟ ਦੌਰਾਨ ਬੁਲਾਰੇ ਵੱਲੋਂ ਤਕਨਾਲੋਜੀ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਗਈ। ਸਮਾਗਮ ਵਿੱਚ ਟ੍ਰਿਬਿਊਟ ਟਰੱਸਟ ਦੇ ਮਾਰਕੀਟਿੰਗ ਹੈੱਡ ਮੁਕੇਸ਼ ਕਾਲਕੋਟੀ ਅਤੇ ਸ਼ਾਲੂ ਵਾਲੀਆ ਵੀ ਮੌਜੂਦ ਸਨ।

Advertisement

ਗਰੀਬ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ

ਐਸਐਨਡੀ ਵਿਦਿਆ ਮੰਦਿਰ ਦੇ ਭੁਵਨੇਸ਼ ਭੱਟ ਨੇ ਕਿਹਾ ਕਿ ਕਈ ਸਕੂਲਾਂ ਦੀਆਂ ਆਪਣੀਆਂ ਚੁਣੌਤੀਆਂ ਹਨ। ਇਨ੍ਹਾਂ ਸਕੂਲਾਂ ਵਿੱਚ ਅਜਿਹੇ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ। ਅਜਿਹੇ ਵਿਦਿਆਰਥੀਆਂ ਦਾ ਨਵੀਂ ਤਕਨਾਲੋਜੀ ਨਾਲ ਜੁੜਨਾ ਅਤੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਹੈ। ਇਸ ਪ੍ਰਿੰਸੀਪਲ ਮੀਟ ਵਿੱਚ ਉਕਤ ਤੋਂ ਇਲਾਵਾ ਰਿਆਨ ਇੰਟਰਨੈਸ਼ਨਲ ਤੋਂ ਮਾਨਸੀ ਥਾਪਰ, ਬੀਵੀਐਮ ਸਕੂਲ ਸੈਕਟਰ-39 ਤੋਂ ਉਪਾਸਨਾ ਮੌਦਗਿੱਲ, ਓਰੀਐਂਟ ਕਾਨਵੈਂਟ ਸਕੂਲ, ਆਤਮ ਪਬਲਿਕ ਸਕੂਲ ਤੋਂ ਜਸਵਿੰਦਰ ਕੌਰ, ਆਰਸੀ ਮੈਮੋਰੀਅਲ ਹਾਈ ਸਕੂਲ, ਸੰਤ ਈਸ਼ਰ ਸਿੰਘ ਮੈਮੋਰੀਅਲ ਸਕੂਲ ਤੋਂ ਡਾ. ਧੀਰਜ਼, ਗੁਰੂ ਨਾਨਕ ਪਬਲਿਕ ਸਕੂਲ ਤੋਂ ਸਰਗੁਨ ਮਲਹੋਤਰਾ, ਪ੍ਰਭਦੀਪ ਕੌਰ, ਐਸਐਮਡੀ ਵਿਦਿਆ ਮੰਦਿਰ ਸਕੂਲ ਤੋਂ ਭੂਮੇਸ਼ ਭੱਟ, ਜਨਤਾ ਮਾਡਲ ਸਕੂਲ, ਬੀਵੀਐਮ ਕਿਚਲੂ ਨਗਰ ਤੋਂ ਵਿਜੇ ਲਤਾ, ਜੀਜੀਐਨ ਪਬਲਿਕ ਸਕੂਲ ਤੋਂ ਗਗਨਦੀਪ ਕੌਰ, ਬਾਲ ਭਾਰਤੀ ਸਕੂਲ ਤੋਂ ਸ਼੍ਰੀ ਅਸ਼ੀਸ਼, ਡੀਸੀਐਮ ਯੰਗ ਤੋਂ ਆਰਤੀ ਸਿੰਘ, ਬੀਸੀਐਮ ਆਰੀਆ ਮਾਡਲ ਤੋਂ ਰਚਨਾ, ਭਾਰਤ ਵਰਲਡ ਸਕੂਲ ਤੋਂ ਪੀਕੇ ਅਰੋੜਾ, ਜੀਟੀਬੀ ਕੋ ਐਜੂਕੇਸ਼ਨ ਸਕੂਲ ਤੋਂ ਜਸਪ੍ਰੀਤ ਸਿੰਘ, ਨਿਰਮਾਨ ਸੀਨੀ. ਸੈਕੰ. ਸਕੂਲ ਤੋਂ ਬਲਜੀਤ ਸਿੰਘ, ਆਰਡੀ ਮਾਡਲ ਤੋਂ ਜਨਾਰਧਨ ਭੱਟ, ਆਤਮ ਦੇਵਕੀ ਨਿਕੇਤਨ, ਗੁਰੂ ਨਾਨਕ ਪਬਲਿਕ ਸਕੂਲ ਸ਼ਿਮਲਾ ਪੁਰੀ ਤੋਂ ਅਜੀਤ ਸਿੰਘ, ਰਾਮ ਲਾਲ ਭਸੀਨ ਸਕੂਲ ਤੋਂ ਰਮਨ ਓਬਰਾਏ, ਸੁਖਦੇਵ ਮੈਮੋਰੀਅਲ ਸਕੂਲ ਤੋਂ ਮਿਥਲੇਸ਼, ਮਾਲਵਾ ਖਾਲਸਾ ਸਕੂਲ ਮਾਡਲ ਗ੍ਰਾਮ ਤੋਂ ਡਾ. ਮਨੋਜ ਕਸ਼ਯੱਪ, ਗੋਲਡਨ ਪਬਲਿਕ ਸਕੂਲ ਤੋਂ ਰਾਜੇਸ਼ ਗਰਗ, ਸਾਈ ਪਬਲਿਕ ਸਕੂਲ ਤੋਂ ਡਾ. ਮੰਨਨ ਆਦਿ ਸਕੂਲਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

Advertisement

Advertisement
Author Image

Advertisement