ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਵੜੀਆਂ ਕਾਰਨ ਪੰਜ ਦਿਨ ਲਈ ਆਵਾਜਾਈ ਬੰਦ

07:57 AM Jul 12, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਪੁਲੀਸ ਵੱਲੋਂ ‘ਕਾਂਵੜੀਆਂ ਦੀ ਯਾਤਰਾ’ ਦੌਰਾਨ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦੇ ਲਗਪਗ ਪੂਰੇ ਗਾਜ਼ੀਆਬਾਦ ਹਿੱਸੇ ਨੂੰ ਬੰਦ ਕਰਨ ਦੇ ਫੈਸਲੇ ਨਾਲ ਇਸ ਮਹੀਨੇ ਦੇ ਅੰਤ ਵਿੱਚ ਦਿੱਲੀ ਆਉਣ-ਜਾਣ ਵਾਲੀ ਆਵਾਜਾਈ ਵਿੱਚ ਵਿਘਨ ਪਏਗਾ। ਸਪੀਡਵੇਅ ਦੀਆਂ ਸਾਰੀਆਂ ਛੇ ਲਾਈਨਾਂ ਦਿੱਲੀ ਸਰਹੱਦ ’ਤੇ ਯੂਪੀ ਗੇਟ ਤੋਂ ਮੇਰਠ ਸਰਹੱਦ ਨੇੜੇ ਕਾਸ਼ੀ ਟੌਲ ਪਲਾਜ਼ਾ ਤੱਕ 28 ਜੁਲਾਈ ਦੀ ਰਾਤ ਤੋਂ ਘੱਟੋ-ਘੱਟ ਪੰਜ ਦਿਨਾਂ ਲਈ ਆਵਾਜਾਈ ਲਈ ਬੰਦ ਰਹਿਣਗੀਆਂ। ਗਾਜ਼ੀਆਬਾਦ ਪੁਲੀਸ ਨੇ ਕਿਹਾ ਕਿ ਅਧਿਕਾਰੀ ਇਸ ਸਬੰਧੀ ਟਰੈਫਿਕ ਯੋਜਨਾ ਤਿਆਰ ਕਰ ਰਹੇ ਹਨ। ਪਿਛਲੇ ਸਾਲ ਵੀ ਪੁਲੀਸ ਨੇ ਥੋੜ੍ਹੇ ਸਮੇਂ ਲਈ ਟਰੈਫਿਕ ਨੂੰ ਮੋੜ ਦਿੱਤਾ ਸੀ, ਜਿਸ ਨਾਲ ਕੌਮੀ ਮਾਰਗ-9 ’ਤੇ ਟਰੈਫ਼ਿਕ ਜਾਮ ਹੋ ਗਿਆ ਸੀ। ਜ਼ਿਆਦਾਤਰ ਵਾਹਨਾਂ ਨੂੰ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ, ਡੀਐਨਡੀ ਫਲਾਈਵੇਅ ਅਤੇ ਨੋਇਡਾ ਐਕਸਪ੍ਰੈਸਵੇਅ ਰਾਹੀਂ ਮੋੜਿਆ ਗਿਆ ਸੀ।

Advertisement

Advertisement
Advertisement