For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਕਈ ਹਿੱਸਿਆਂ ’ਚ ਟਰੈਫਿਕ ਜਾਮ

09:05 AM Mar 01, 2024 IST
ਦਿੱਲੀ ਦੇ ਕਈ ਹਿੱਸਿਆਂ ’ਚ ਟਰੈਫਿਕ ਜਾਮ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਫਰਵਰੀ
ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਅੱਜ ਟਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦਿੱਲੀ ਟਰੈਫਿਕ ਪੁਲੀਸ ਨੇ ਦੱਸਿਆ ਕਿ ਡੀਐੱਨਡੀ ਫਲਾਈਵੇਅ ’ਤੇ ਮੁਰੰਮਤ ਅਤੇ ਜਾਂਚ ਦੇ ਕਾਰਨ ਡੀਐੱਨਡੀ ਫਲਾਈਵੇਅ ਦੇ ਦੋਵਾਂ ਪਾਸੇ ਆਵਾਜਾਈ ਪ੍ਰਭਾਵਿਤ ਰਹੀ। ਨਤੀਜੇ ਵਜੋਂ ਅਧਿਕਾਰੀਆਂ ਨੇ ਬਦਲਵੇਂ ਰੂਟਾਂ ਦੀ ਸਿਫ਼ਾਰਸ਼ ਕੀਤੀ ਹੈ। ਪੁਲੀਸ ਨੇ ਚਿੱਲਾ ਸੜਕ ਦੇ ਰੂਟ ਦੀ ਸਲਾਹ ਦਿੱਤੀ। ਐਕਸ ’ਤੇ ਇੱਕ ਪੋਸਟ ਵਿੱਚ ਦਿੱਲੀ ਟਰੈਫਿਕ ਪੁਲੀਸ ਨੇ ਲਿਖਿਆ, ‘‘ਡੀਐੱਨਡੀ ਫਲਾਈਵੇਅ ’ਤੇ ਮੁਰੰਮਤ ਤੇ ਨਿਰਮਾਣ ਉਸਾਰੀ ਦੀ ਜਾਂਚ ਕਾਰਨ ਫਲਾਈਵੇਅ ਦੇ ਦੋਵੇਂ ਪਾਸੇ ਭਾਰੀ ਆਵਾਜਾਈ ਹੈ। ਨੋਇਡਾ ਤੋਂ ਦਿੱਲੀ ਅਤੇ ਇਸ ਦੇ ਉਲਟ ਯਾਤਰੀਆਂ ਨੂੰ ਚਿੱਲਾ ਬਾਰਡਰ ਰੂਟ ਰਾਹੀਂ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਦਿੱਲੀ ਪੁਲੀਸ ਨੇ ਕਿਹਾ ਕਿ ਸਿੰਘੂ ਹੱਦ ’ਤੇ ਆਵਾਜਾਈ ਬਹੁਤ ਜ਼ਿਆਦਾ ਹੈ ਅਤੇ ਯਾਤਰੀਆਂ ਨੂੰ ਪਿਆਓ ਮਨਿਆਰੀ, ਸਬੋਲੀ, ਸਫੀਆਬਾਦ, ਸਿੰਘੂ ਸਕੂਲ ਟੌਲ ਰਾਹੀਂ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ।’’ ਉਨ੍ਹਾਂ ਅੱਗੇ ਲਿਖਿਆ,‘‘ਸਿੰਘੂ ਬਾਰਡਰ ’ਤੇ ਆਵਾਜਾਈ ਬਹੁਤ ਜ਼ਿਆਦਾ ਹੈ ਕਿਉਂਕਿ ਸਿੰਘੂ ਬਾਰਡਰ ’ਤੇ ਐੱਨਐੱਚ 44 ਦੇ ਦੋਵੇਂ ਕੈਰੇਜਵੇਅ ’ਤੇ ਸਿਰਫ ਸਰਵਿਸ ਸੜਕਾਂ ਹੀ ਆਵਾਜਾਈ ਲਈ ਖੁੱਲ੍ਹੀਆਂ ਹਨ। ਮੁਸਾਫਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਲਈ ਪਿਆਓ ਮਨਿਆਰੀ, ਸਬੋਲੀ, ਸਫੀਆਬਾਦ, ਸਿੰਘੂ ਸਕੂਲ ਟੌਲ ਅਤੇ ਜ਼ੀਰੋ ਪੱਲਾ ਟੌਲ ਦੀ ਵਰਤੋਂ ਕਰਨ।’’
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਲਾਜਪਤ ਨਗਰ ਫਲਾਈਓਵਰ ਦੇ ਕੋਲ ਇੱਕ ਐੱਲਜੀਵੀ ਦੇ ਖ਼ਰਾਬ ਹੋਣ ਕਾਰਨ ਮੂਲਚੰਦ ਅੰਡਰਪਾਸ ਤੋਂ ਆਸ਼ਰਮ ਚੌਕ ਵੱਲ ਕੈਰੇਜਵੇਅ ਵਿੱਚ ਰਿੰਗ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×