For the best experience, open
https://m.punjabitribuneonline.com
on your mobile browser.
Advertisement

ਡੱਬਵਾਲੀ ਹੱਦ ’ਤੇ ਅੱਜ ਹੋਵੇਗੀ ਟਰੈਕਟਰ ਪਰੇਡ

10:48 AM Feb 26, 2024 IST
ਡੱਬਵਾਲੀ ਹੱਦ ’ਤੇ ਅੱਜ ਹੋਵੇਗੀ ਟਰੈਕਟਰ ਪਰੇਡ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਡੱਬਵਾਲੀ, 25 ਫਰਵਰੀ
ਵਿਸ਼ਵ ਵਪਾਰ ਸੰਸਥਾ ਨਾਲ ਸਿੱਧੇ ਆਹਢੇ ਤਹਿਤ ਆਬੂਧਾਬੀ ਕਾਨਫਰੰਸ ਮੌਕੇ ਡੱਬਵਾਲੀ ਨਾਲ ਖਹਿੰਦੀਆਂ ਹੱਦਾਂ ਉੱਪਰ ਖੇਤੀ ਹੱਕਾਂ ਲਈ ਜੂਝ ਰਹੀ ਕਿਸਾਨੀ ਭਲਕੇ 26 ਫਰਵਰੀ ਨੂੰ ਟਰੈਕਟਰ ਪਰੇਡ ਰਾਹੀਂ ਜਥੇਬੰਦਕ ਜੁੱਸਾ ਦਰਸਾਏਗੀ। ਬਠਿੰਡਾ ਰੋਡ ਡੱਬਵਾਲੀ ਹੱਦ ’ਤੇ ਭਲਕੇ ਹੋਣ ਵਾਲੀ ਇਸ ਟਰੈਕਟਰ ਪਰੇਡ ਦੀਆਂ ਤਿਆਰੀਆਂ ਸਬੰਧੀ ਭਾਕਿਯੂ ਏਕਤਾ (ਡਕੌਂਦਾ) ਧਨੇਰ ਦੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਡੂਮਵਾਲੀ ਧਰਨਾ ਪੰਡਾਲ ’ਚ ਮੀਟਿੰਗ ਕੀਤੀ ਗਈ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਹਰਮੀਤ ਸਿੰਘ ਢਾਬ ਤੇ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਤੀ ਕਿਸਾਨ ਨੂੰ ਸਬਸਿਡੀ 7253 ਡਾਲਰ, ਕੈਨੇਡਾ ਵਿੱਚ 7414 ਡਾਲਰ, ਯੂਰਪੀ ਯੂਨੀਅਨ ਵਿੱਚ 1068 ਡਾਲਰ ਹੈ ਜਦਕਿ ਭਾਰਤ ਵਿੱਚ ਪ੍ਰਤੀ ਕਿਸਾਨ ਸਿਰਫ਼ 49 ਡਾਲਰ ਸਬਸਿਡੀ ਮਿਲ ਰਹੀ ਹੈ। ਇੰਨੀਆਂ ਸਬਸਿਡੀਆਂ ਦੇ ਕੇ ਇਹ ਆਪਣੇ ਦੇਸ਼ਾਂ ਵਿੱਚ ਅਨਾਜ ਦੀਆਂ ਕੀਮਤਾਂ ਘੱਟ ਰੱਖਦੇ ਹਨ ਤੇ ਹੁਣ ਘੱਟ ਕੀਮਤ ਵਾਲਾ ਇਹ ਅਨਾਜ ਦੂਜੇ ਦੇਸ਼ਾਂ ਨੂੰ ਭੇਜਣ ਲਈ ਕਾਨੂੰਨੀ ਰੋਕਾਂ ਹਟਾਉਣਾ ਚਾਹੁੰਦੇ ਹਨ ਜਿਸਦੇ ਵਿਰੋਧ ’ਚ ਕਿਰਤੀ-ਕਿਸਾਨ 26 ਫਰਵਰੀ ਟਰੈਕਟਰ ਪਰੇਡ ਕਰਨਗੇ। ਖੇਤਰੀ ਆਗੂਆਂ ਗੁਰਦੀਪ ਖੁੱਡੀਆਂ, ਸੁਖਚੈਨ ਸਿੰਘ ਰਾਜੂ, ਜਸਕਰਨ ਸਿੰਘ ਮੋਰਾਂਵਾਲੀ, ਜੰਗੀਰ ਸਿੰਘ, ਗੁਰਨਾਮ ਸਿੰਘ, ਬੰਤਾ ਸਿੰਘ, ਇਕਬਾਲ ਸਿੰਘ, ਗੁਰਸੇਵਕ ਸਿੰਘ ਬਾਡੀ ਜਗਦੇਵ ਸਿੰਘ, ਮਹਿੰਦਰ ਸਿੰਘ ਨੇ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਕਾਰਪੋਰੇਟ ਲੁੱਟ ਨੂੰ ਵੰਗਾਰਨ ਲਈ 26 ਫਰਵਰੀ ਨੂੰ 11 ਤੋਂ 3 ਵਜੇ ਤੱਕ ਡੂਮਵਾਲੀ ਵਿਖੇ ਡੱਬਵਾਲੀ) ਹੱਦ ’ਤੇ ਹਰ ਘਰ ਦਾ ਇੱਕ ਟਰੈਕਟਰ ਲਿਆ ਕੇ ਮੁੱਖ ਸੜਕ ’ਤੇ ਖੜ੍ਹਾ ਕੀਤਾ ਜਾਵੇ। ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ ਅਬੋਹਰ ਰੋਡ ਤਿੰਨਕੋਨੀ ਤੇ ਮਲੋਟ ਰੋਡ ਉੱਪਰ ਕਤਾਰਬੱਧ ਟਰੈਕਟਰ ਖੜ੍ਹੇ ਕਰ ਕੇ ਆਬੂਧਾਬੀ ਕਾਨਫਰੰਸ ਮੌਕੇ ਵਿਰੋਧ ਜਤਾਇਆ ਜਾਵੇਗਾ।

Advertisement

Advertisement
Author Image

Advertisement
Advertisement
×