For the best experience, open
https://m.punjabitribuneonline.com
on your mobile browser.
Advertisement

ਮਾਂ ਅਤੇ ਪੁੱਤ ’ਤੇ ਟਰੈਕਟਰ ਚੜ੍ਹਾਇਆ

06:42 AM Jun 18, 2024 IST
ਮਾਂ ਅਤੇ ਪੁੱਤ ’ਤੇ ਟਰੈਕਟਰ ਚੜ੍ਹਾਇਆ
ਨਿਸ਼ਾਨ ਸਿੰਘ ਦੇ ਬਿਆਨ ਦਰਜ ਕਰਦੇ ਹੋਏ ਪੁਲੀਸ ਮੁਲਾਜ਼ਮ ਤੇ (ਇਨਸੈੱਟ) ਮ੍ਰਿਤਕਾ ਹਰਜੀਤ ਕੌਰ ਦੀ ਫਾਈਲ ਫੋਟੋ।
Advertisement

ਦਲਬੀਰ ਸੱਖੋਵਾਲੀਆ/ ਕੇ ਪੀ ਸਿੰਘ
ਬਟਾਲਾ/ਗੁਰਦਾਸਪੁਰ, 17 ਜੂਨ
ਪਿੰਡ ਰਹੀਮਾਬਾਦ ’ਚ ਦੇਰ ਸ਼ਾਮ ਟਰੈਕਟਰ ਟਰਾਲੀ ਨਾਲ ਖਾਲੀ ਪਲਾਟ ’ਚ ਮਿੱਟੀ ਪਾਉਂਦਿਆਂ ਸਪੀਕਰ ’ਤੇ ਉੱਚੀ ਆਵਾਜ਼ ’ਚ ਲਾਏ ਗਾਣੇ ਬੰਦ ਕਰਨ ਲਈ ਆਖਣ ’ਤੇ ਦੋ ਧਿਰਾਂ ’ਚ ਹੋਈ ਤਿੱਖੀ ਬਹਿਸ ਤੋਂ ਬਾਅਦ ਇੱਕ ਜਣੇ ਨੇ ਔਰਤ ਤੇ ਉਸ ਦੇ ਪੁੱਤਰ ’ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਘਟਨਾ ’ਚ ਔਰਤ ਦੀ ਮੌਤ ਹੋ ਗਈ ਜਦੋਂਕਿ ਨੌਜਵਾਨ ਗੰਭੀਰ ਜ਼ਖ਼ਮੀ ਹੈ, ਜੋ ਹਸਪਤਾਲ ਭਰਤੀ ਹੈ। ਜਾਣਕਾਰੀ ਅਨੁਸਾਰ ਕੋਟਲੀ ਸੂਰਤ ਮੱਲ੍ਹੀ ਦੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਹੀਮਾਬਾਦ ’ਚ ਲੰਘੀ ਦੇਰ ਸ਼ਾਮ ਇੱਕ ਖਾਲੀ ਪਲਾਟ ’ਚ ਤਿੰਨ-ਚਾਰ ਟਰੈਕਟਰ-ਟਰਾਲੀ ਚਾਲਕ ਕੁਝ ਨੌਜਵਾਨ ਮਿੱਟੀ ਪਾ ਰਹੇ ਸਨ। ਇਨ੍ਹਾਂ ਨੌਜਵਾਨਾਂ ਨੇ ਟਰੈਕਟਰ ’ਤੇ ਉੱਚੀ ਆਵਾਜ਼ ’ਚ ਗਾਣੇ ਲਾਏ ਹੋਏ ਸਨ। ਇਸ ਦੌਰਾਨ ਨੇੜਲੇ ਘਰ ਦੇ ਨਿਸ਼ਾਨ ਸਿੰਘ ਅਤੇ ਉਸਦੀ ਮਾਤਾ ਹਰਜੀਤ ਕੌਰ ਨੇ ਜਦੋਂ ਗੀਤ ਬੰਦ ਕਰਨ ਲਈ ਕਿਹਾ ਤਾਂ ਇਨ੍ਹਾਂ ’ਚ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਵਿਜੇਪਾਲ ਸਿੰਘ ਪਿੰਡ ਫੈਜ਼ਾਬਾਦ ਨੇ ਤੈਸ਼ ’ਚ ਆ ਕੇ ਔਰਤ ਹਰਜੀਤ ਕੌਰ (60) ਅਤੇ ਉਸਦੇ ਪੁੱਤਰ ਨਿਸ਼ਾਨ ਸਿੰਘ ’ਤੇ ਟਰੈਕਟਰ ਚਾੜ੍ਹ ਦਿੱਤਾ। ਇਸ ਘਟਨਾ ’ਚ ਹਰਜੀਤ ਕੌਰ ਦੀ ਮੌਤ ਹੋ ਗਈ ਜਦੋਂਕਿ ਨਿਸ਼ਾਨ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜੋ ਸਿਵਲ ਹਸਪਤਾਲ ਗੁਰਦਾਸਪੁਰ ਜ਼ੇਰੇ ਇਲਾਜ ਹੈ। ਇਸ ਮੌਕੇ ਐੱਸਐੱਚਓ ਨੇ ਦੱਸਿਆ ਕਿ ਇਸ ਮਾਮਲੇ ’ਚ 6 ਜਣਿਆਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਅਸਲ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ।

Advertisement

Advertisement
Author Image

sukhwinder singh

View all posts

Advertisement
Advertisement
×