ਸੁਰਜੀਤ ਜਰਮਨੀ ਦੀ ਪੁਸਤਕ ਲੋਕ ਅਰਪਣ
07:16 AM Jun 29, 2024 IST
Advertisement
ਅੰਮ੍ਰਿਤਸਰ: ਡਾ. ਸੁਰਜੀਤ ਸਿੰਘ ਜਰਮਨੀ ਦੀ ਪੁਸਤਕ ਪੰਜਾਬਨਾਮਾ ਵੀਹਵੀਂ ਸਦੀ (ਜੰਗ ਹਿੰਦ ਤੇ ਪੰਜਾਬ) ਨੂੰ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਨੇੜੇ ਰਿਲੀਜ਼ ਕੀਤਾ ਗਿਆ। ਇਹ ਪੁਸਤਕ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਜਾਰੀ ਕੀਤੀ ਗਈ ਹੈ, ਜਿਸ ਵਿਚ ਬੇਅੰਤ ਸਿੰਘ, ਬੀਬੀ ਸੁਰਜੀਤ ਕੌਰ, ਗਿਆਨੀ ਹਰਚਰਨ ਸਿੰਘ ਛੱਜਲਵੱਡੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਸ਼ਾਮਲ ਸਨ। ਇਸ ਮੌਕੇ ਫੈਡਰੇਸ਼ਨ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੇਖਕ ਡਾ. ਸੁਰਜੀਤ ਜਰਮਨੀ ਵੱਲੋਂ ਲਿਖੀ ਕਿਤਾਬ ਸੌ ਸਾਲਾਂ ਦਾ ਇਤਿਹਾਸ ਬਿਆਨਦੀ ਹੈ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਅਤੇ ਜਥੇਬੰਧਕ ਸਕੱਤਰ ਮਨਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ। -ਟਨਸ
Advertisement
Advertisement
Advertisement