For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਮਾਰਚ: ਦਿੱਲੀ-ਯੂਪੀ ਦੀਆਂ ਹੱਦਾਂ ’ਤੇ ਆਵਾਜਾਈ ਪ੍ਰਭਾਵਿਤ

07:44 AM Feb 27, 2024 IST
ਟਰੈਕਟਰ ਮਾਰਚ  ਦਿੱਲੀ ਯੂਪੀ ਦੀਆਂ ਹੱਦਾਂ ’ਤੇ ਆਵਾਜਾਈ ਪ੍ਰਭਾਵਿਤ
ਟਰੈਕਟਰ ਮਾਰਚ ਕਾਰਨ ਨਵੀਂ ਦਿੱਲੀ ਵਿੱਚ ਜਾਮ ’ਚ ਫਸੇ ਵਾਹਨ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਫਰਵਰੀ
ਕਿਸਾਨਾਂ ਦੇ ਟਰੈਕਟਰ ਮਾਰਚ ਦੇ ਮੱਦੇਨਜ਼ਰ ਅੱਜ ਦਿੱਲੀ-ਯੂਪੀ ਦੀਆਂ ਹੱਦਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਕਿਸਾਨਾਂ ਦੇ ਚੱਲ ਰਹੇ ਧਰਨੇ ਕਾਰਨ ਸਿੰਘੂ ਅਤੇ ਟਿੱਕਰੀ ਪੁਆਇੰਟਾਂ ’ਤੇ ਵੀ ਆਵਾਜਾਈ ਜਾਮ ਰਹੀ। ਕਿਸਾਨਾਂ ਨੇ ਅੱਜ ਯਮੁਨਾ ਐਕਸਪ੍ਰੈੱਸਵੇਅ, ਲੁਹਾਰਲੀ ਟੌਲ ਪਲਾਜ਼ਾ ਅਤੇ ਮਹਾਮਾਇਆ ਫਲਾਈਓਵਰ ਰਾਹੀਂ ਟਰੈਕਟਰ ਮਾਰਚ ਦੀ ਯੋਜਨਾ ਬਣਾਈ ਸੀ ਜਿਸ ਕਾਰਨ ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਚੈਕਿੰਗ ਕਾਰਨ ਦਿੱਲੀ ਤੋਂ ਨੋਇਡਾ ਵੱਲ ਜਾਣ ਵਾਲੇ ਚਿੱਲਾ ਬਾਰਡਰ ਅਤੇ ਦਿੱਲੀ-ਨੋਇਡਾ ਐਕਸਪ੍ਰੈੱਸਵੇਅ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਗੌਤਮ ਬੁੱਧ ਨਗਰ ਪੁਲੀਸ ਨੇ ਕਿਹਾ ਕਿ ਕੌਮੀ ਰਾਜਧਾਨੀ ਅਤੇ ਨੋਇਡਾ ਦੇ ਵਿਚਕਾਰ ਸਾਰੇ ਸਰਹੱਦੀ ਪੁਆਇੰਟਾਂ ’ਤੇ ਬੈਰੀਅਰ ਲਗਾ ਕੇ ਪੁਲੀਸ ਵੱਲੋਂ ਚੈਕਿੰਗ ਕੀਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×