ਉੱਤਰੀ ਅਮਰੀਕੀ ਮਹਾਦੀਪ ’ਚ ਪੂਰਨ ਸੂਰਜ ਗ੍ਰਹਿਣ, ਕਰੀਬ ਸਾਢੇ ਚਾਰ ਮਿੰਟ ਤੱਕ ਦਿਨੇ ਛਾਇਆ ਹਨੇਰਾ
11:29 AM Apr 09, 2024 IST
ਵਾਸ਼ਿੰਗਟਨ, 9 ਅਪਰੈਲ
ਪੂਰੇ ਉੱਤਰੀ ਅਮਰੀਕਾ ਮਹਾਦੀਪ ਵਿੱਚ ਪੂਰਨ ਸੂਰਜ ਗ੍ਰਹਿਣ ਕਾਰਨ ਅੱਜ ਦਿਨ ਵਿੱਚ ਕੁਝ ਸਮੇਂ ਲਈ ਹਨੇਰਾ ਛਾ ਗਿਆ। ਇਹ ਹਨੇਰਾ ਚਾਰ ਮਿੰਟ ਅਤੇ 28 ਸੈਕਿੰਡ ਤੱਕ ਰਿਹਾ, ਜੋ ਸੱਤ ਸਾਲ ਪਹਿਲਾਂ ਅਮਰੀਕਾ ਵਿੱਚ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਪਗ ਦੁੱਗਣਾ ਹੈ, ਕਿਉਂਕਿ ਚੰਦ ਧਰਤੀ ਦੇ ਨੇੜੇ ਸੀ। ਇਹ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਵਿੱਚੋਂ ਦੀ ਲੰਘਿਆ। ਉੱਤਰੀ ਅਮਰੀਕਾ ਵਿੱਚ ਲਗਪਗ ਹਰ ਕਿਸੇ ਨੇ ਘੱਟੋ-ਘੱਟ ਗ੍ਰਹਿਣ ਦੇਖਿਆ।
Advertisement
Advertisement