ਫ਼ੌਜੀ ਅਧਿਕਾਰੀ ’ਤੇ ਤਸ਼ੱਦਦ: ਮੁਅੱਤਲ ਪੰਜ ਪੁਲੀਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ
08:06 AM Oct 20, 2024 IST
ਭੁਬਨੇਸ਼ਵਰ: ਉੜੀਸਾ ਪੁਲੀਸ ਦੀ ਅਪਰਾਧ ਸ਼ਾਖਾ ਨੇ ਜਸਟਿਸ ਸੀਆਰ ਦਸ਼ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਹਿਰਾਸਤ ਵਿੱਚ ਫ਼ੌਜੀ ਅਧਿਕਾਰੀ ’ਤੇ ਕਥਿਤ ਤਸ਼ੱਦਦ ਅਤੇ ਉਸ ਦੀ ਮੰਗੇਤਰ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਸਾਰੇ ਪੰਜ ਪੁਲੀਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਪੂਰੇ ਹੋ ਚੁੱਕੇ ਹਨ। ਕਮਿਸ਼ਨ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਭਰਤਪੁਰ ਪੁਲੀਸ ਥਾਣੇ ਸਾਬਕਾ ਇੰਸਪੈਕਟਰ ਇੰਚਾਰਜ ਦੀਨਾਕ੍ਰਿਸ਼ਨਾ ਮਿਸ਼ਰਾ ਦੇ ਬਰੇਨ ਮੈਪਿੰਗ ਤੇ ਨਾਰਕੋ ਐਨੇਲਸਿਸ ਟੈਸਟ ਵੀ ਗੁਜਰਾਤ ਵਿੱਚ ਸਥਿਤ ਇੱਕ ਫ਼ੌਜੀ ਅਧਿਕਾਰੀ ਨੂੰ ਕਥਿਤ ਤੌਰ ’ਤੇ ਤਸ਼ੱਦਦ ਅਤੇ ਉਸ ਦੀ ਮੰਗੇਤਰ ਨੂੰ ਪੁਲੀਸ ਕਰਮੀਆਂ ਨੇ ਉਸ ਵੇਲੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਸੀ, ਜਦੋਂ ਉਹ 15 ਸਤੰਬਰ ਨੂੰ ਭਰਤਪੁਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਏ ਸੀ। -ਪੀਟੀਆਈ
Advertisement
Advertisement