Top Gun ਤੇ Batman Forever ਦੇ ਅਦਾਕਾਰ ਵੈਲ ਕਿਲਮਰ ਦਾ ਦੇਹਾਂਤ
12:10 PM Apr 02, 2025 IST
ਵਾਸ਼ਿੰਗਟਨ (ਡੀਸੀ), 2 ਅਪਰੈਲ
Advertisement
‘ਟੌਪ ਗਨ’ ਵਿੱਚ ਆਈਸਮੈਨ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਚਹੇਤੇ ਬਣੇ ਅਦਾਕਾਰ ਵੈਲ ਕਿਲਮਰ (67) ਦਾ ਦੇਹਾਂਤ ਹੋ ਗਿਆ। ਅਦਾਕਾਰ ਨੇ ‘ਬੈਟਮੈਨ ਫਾਰਐਵਰ’ ਵਿੱਚ ਬੈਟਮੈਨ ਦਾ ਕਿਰਦਾਰ ਨਿਭਾਇਆ ਸੀ।
ਕਿਲਮਰ ਦੀ ਧੀ ਮਰਸੀਡੀਜ਼ ਕਿਲਮਰ ਨੇ ਨਿਊਯਾਰਕ ਟਾਈਮਜ਼ ਨੂੰ ਪੁਸ਼ਟੀ ਕੀਤੀ ਕਿ ਅਦਾਕਾਰ ਦਾ ਨਿਮੋਨੀਆ ਕਾਰਨ ਮੰਗਲਵਾਰ ਦੇਰ ਰਾਤ ਲਾਂਸ ਏਂਜਲਸ ਵਿੱਚ ਦੇਹਾਂਤ ਹੋ ਗਿਆ।
Advertisement
ਕਿਲਮਰ 2014 ਵਿੱਚ ਗ਼ਲੇ ਦੇ ਕੈਂਸਰ ਦੇ ਇਲਾਜ ਮਗਰੋਂ ਠੀਕ ਹੋ ਗਿਆ ਸੀ।
ਉਸ ਨੇ 1984 ਵਿੱਚ ਜਾਸੂਸੀ ਫਿਲਮ ‘ਟੌਪ ਸੀਕਰਟ’ ਨਾਲ ਸ਼ੁਰੂਆਤ ਕੀਤੀ ਸੀ, ਇਸ ਮਗਰੋਂ 1985 ਵਿੱਚ ਕਾਮੇਡੀ ਫਿਲਮ ‘ਰੀਅਲ ਜੀਨੀਅਸ’ ਵਿੱਚ ਕੰਮ ਕੀਤਾ।
ਕਿਲਮਰ ਨੇ ‘ਮੈਕਗਰੂਬਰ’ ਅਤੇ ‘ਕਿਸ ਕਿਸ ਬੈਂਗ ਬੈਂਗ’ ਵਰਗੀਆਂ ਫਿਲਮਾਂ ਨਾਲ ਵੱਖਰੀ ਪਛਾਣ ਬਣਾਈ ਸੀ। -ਏਪੀ
Advertisement