ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਲ ਪਲਾਜ਼ਾ: ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ

07:42 AM Jul 05, 2024 IST
ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ), ਟਰੱਕ ਯੂਨੀਅਨ ਧਰਮਕੋਟ ਤੇ ਸ਼ਾਹਕੋਟ ਵੱਲੋਂ ਕੌਮੀ ਮਾਰਗ ’ਤੇ ਰਾਹਗੀਰਾਂ ਲਈ ਲੋੜੀਂਦੀਆਂ ਹਾਈਵੇਅ ਅਥਾਰਟੀ ਆਫ਼ ਇੰਡੀਆ ਖ਼ਿਲਾਫ਼ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਲਗਾਏ ਧਰਨੇ ਦੇ 33ਵੇਂ ਦਿਨ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਟਰੱਕ ਯੂਨੀਅਨਾਂ ਅੱਗੇ ਝੁਕਦਿਆਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਕਿਸਾਨ ਤੇ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਐੱਸਡੀਐੱਮ ਸ਼ਾਹਕੋਟ, ਤਹਿਸੀਲਦਾਰ ਧਰਮਕੋਟ, ਕੌਮੀ ਹਾਈਵੇਅ ਅਥਾਰਟੀ ਦੇ ਐੱਸਡੀਓ ਅਤੇ ਡੀਐੱਸਪੀ ਸ਼ਾਹਕੋਟ ਤੇ ਧਰਮਕੋਟ ਨੇ ਮੀਟਿੰਗ ਕੀਤੀ। ਪ੍ਰਸ਼ਾਸਨ ਨਾਲ ਹੋਈ ਮੀਟਿੰਗ ਬਾਰੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ, ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਇਸ ਦੌਰਾਨ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਦੱਸਿਆ ਕਿ ਹੋਏ ਸਮਝੌਤੇ ਦੀਆਂ ਕਾਪੀਆਂ 5 ਜੁਲਾਈ ਨੂੰ ਉਨ੍ਹਾਂ ਨੂੰ ਅਧਿਕਾਰੀਆਂ ਦੇ ਦਸਤਖਤਾਂ ਸਮੇਤ ਮਿਲ ਜਾਣਗੀਆਂ। ਇਸ ਦੌਰਾਨ ਉਨ੍ਹਾਂ ਇਸ ਸਾਂਝੇ ਘੋਲ ਨੂੰ ਕਿਸਾਨਾਂ ਅਤੇ ਟਰੱਕਾਂ ਵਾਲਿਆਂ ਦੀ ਵੱਡੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ 5 ਜੁਲਾਈ ਨੂੰ ਟੌਲ ਪਲਾਜ਼ਾ ’ਤੇ ਵੱਡਾ ਇਕੱਠ ਕਰਕੇ ਜੇਤੂ ਰੈਲੀ ਨਾਲ ਧਰਨਾ ਸਮਾਪਤ ਕਰਨਗੇ। ਮੀਟਿੰਗ ਵਿੱਚ ਜਸਪਾਲ ਸਿੰਘ ਸੰਢਾਵਾਲ, ਕਿੱਕਰ ਸਿੰਘ ਢੋਸ, ਰਾਜਪਾਲ ਮਖੀਜਾ, ਸੁੱਖਾ, ਬਲਕਾਰ ਸਿੰਘ ਫਾਜਿਲਵਾਲ ਅਤੇ ਟਰੱਕ ਯੂਨੀਅਨ ਵੱਲੋਂ ਬਲਵਿੰਦਰ ਸਿੰਘ ਹਾਜ਼ਰ ਸਨ।

Advertisement

Advertisement