ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੋਕੀਓ ਵਾਲੀਆਂ ਗ਼ਲਤੀਆਂ ਪੈਰਿਸ ਵਿੱਚ ਨਹੀਂ ਦੁਹਰਾਵਾਂਗੀ: ਮਨਿਕਾ

07:44 AM Jul 23, 2024 IST

ਨਵੀਂ ਦਿੱਲੀ, 22 ਜੁਲਾਈ
ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਅੱਜ ਇੱਥੇ ਕਿਹਾ ਕਿ ਉਹ ਪੈਰਿਸ ਓਲੰਪਿਕ ਖੇਡਾਂ ’ਚ ਇਕ ਵੇਲੇ ਇਕ ਮੈਚ ’ਤੇ ਧਿਆਨ ਦੇਵੇਗੀ ਅਤੇ ਸ਼ੁਰੂਆਤੀ ਗੇੜ ਵਿੱਚ ਤਗ਼ਮਾ ਜਿੱਤਣ ਬਾਰੇ ਨਹੀਂ ਸੋਚੇਗੀ। ਆਪਣੇ ਸਾਥੀਆਂ ਨਾਲ ਪੈਰਿਸ ਓਲੰਪਿਕ ਦੀ ਤਿਆਰੀ ਕਰ ਰਹੀ ਬੱਤਰਾ ਨੇ ਕਿਹਾ ਕਿ ਉਸ ਨੇ ਟੋਕੀਓ ਓਲੰਪਿਕ ਤੋਂ ਬਹੁਤ ਕੁਝ ਸਿੱਖਿਆ ਹੈ। ਉਸ ਨੇ ਕਿਹਾ, “ਮੈਂ ਪਿਛਲੀਆਂ ਓਲੰਪਿਕ ਖੇਡਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਮੈਂ ਇਸ ਵਾਰ ਉੱਥੇ ਕੀਤੀਆਂ ਗਲਤੀਆਂ ਨਹੀਂ ਦੁਹਰਾਵਾਂਗੀ। ਉਸ ਤੋਂ ਬਾਅਦ ਮੇਰੀ ਮਾਨਸਿਕਤਾ ਬਦਲ ਗਈ ਹੈ। ਮੈਂ ਹੋਰ ਸ਼ਾਂਤ ਹੋ ਗਈ ਹਾਂ ਅਤੇ ਆਪਣੇ ਆਪ ’ਤੇ ਮੇਰਾ ਭਰੋਸਾ ਵਧਿਆ ਹੈ।’’ ਉਸ ਨੇ ਕਿਹਾ, ‘‘ਮੈਂ ਆਪਣੀ ਤਾਕਤ ’ਤੇ ਧਿਆਨ ਦੇ ਰਹੀ ਹਾਂ। ਮੇਰਾ ਅਸਲ ਟੀਚਾ ਮੈਡਲ ਲਈ ਚੁਣੌਤੀ ਦੇਣਾ ਹੈ ਪਰ ਮੈਂ ਹੌਲੀ-ਹੌਲੀ ਅੱਗੇ ਵਧਾਂਗੀ। ਮੈਂ ਮੈਚ ਦਰ ਮੈਚ ਅੱਗੇ ਵਧਾਂਗੀ ਅਤੇ ਸ਼ੁਰੂਆਤ ’ਚ ਤਗ਼ਮੇ ਬਾਰੇ ਨਹੀਂ ਸੋਚਾਂਗੀ। ਮੈਂ ਆਪਣੇ ਦੇਸ਼ ਲਈ ਸਰਬੋਤਮ ਪ੍ਰਦਰਸ਼ਨ ਕਰਨਾ ਚਾਹਾਂਗੀ।’’ -ਪੀਟੀਆਈ

Advertisement

Advertisement
Advertisement