ਟੌਹੜਾ ਕਬੱਡੀ ਕੱਪ ਕਲੱਬ ਦੇ ਅਹੁਦੇਦਾਰ ਚੁਣੇ
ਪੱਤਰ ਪ੍ਰੇਰਕ
ਪਟਿਆਲਾ, 29 ਜੁਲਾਈ
ਇੱਥੇ ਟੌਹੜਾ ਕਬੱਡੀ ਕੱਪ ਕਲੱਬ ਦੀ ਐਗਜ਼ੈਕਟਿਵ ਬਾਡੀ ਦੀ ਸਾਲਾਨਾ ਚੋਣ ਕਰਵਾਉਣ ਲਈ ਕਲੱਬ ਮੈਂਬਰਾਂ ਦੀ ਭਰਵੀਂ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਵਿੱਚ ਜਸਵੰਤ ਸਿੰਘ ਅਕੌਤ ਨੂੰ ਸਰਪ੍ਰਸਤ ਅਤੇ ਸੁਰਿੰਦਰ ਸਿੰਘ ਜਿੰਦਲਪੁਰ ਨੂੰ ਸਾਲ 2024-25 ਲਈ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਵਰਿੰਦਰਪਾਲ ਸਿੰਘ ਆਸਟਰੇਲੀਆ ਨੂੰ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਜਨਰਲ ਸਕੱਤਰ, ਗੁਰ ਸਿਮਰਨ ਸਿੰਘ ਵੈਦਵਾਨ ਮੀਤ ਪ੍ਰਧਾਨ, ਐਡਵੋਕੇਟ ਸੁਖਬੀਰ ਸਿੰਘ ਖ਼ਾਸੀਆਂ ਕਾਨੂੰਨੀ ਸਲਾਹਕਾਰ, ਬਬਲੀ ਨਾਭਾ ਕਬੱਡੀ ਟੂਰਨਾਮੈਂਟ ਪ੍ਰਬੰਧਕ ਨੂੰ ਚੁਣਿਆ ਗਿਆ। ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਪਿਛਲੇ ਸਾਲ ਦੌਰਾਨ ਨਿਭਾਈਆਂ ਗਈਆਂ ਗਤੀਵਿਧੀਆਂ ਦੌਰਾਨ ਸਮੁੱਚੇ ਕਲੱਬ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਫ਼ਤਿਹ ਸਿੰਘ ਮਾਨ ਪ੍ਰਧਾਨ ਆਸਟਰੇਲੀਆ ਯੂਨਿਟ, ਰਣਧੀਰ ਸਿੰਘ ਢੀਂਡਸਾ, ਦਰਸ਼ਨ ਸਿੰਘ ਖੋਖ ਸਾਬਕਾ ਪ੍ਰਧਾਨ ਤੇ ਮੈਨੇਜਰ ਅਮਰੀਕ ਸਿੰਘ ਰੋਹਟਾ ਆਦਿ ਹਾਜ਼ਰ ਸਨ।