ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਟੋਫਲ ਅੰਕਾਂ ਨੂੰ ਮਾਨਤਾ
05:17 PM May 06, 2024 IST
ਨਵੀਂ ਦਿੱਲੀ, 6 ਮਈ
ਜੇ ਤੁਸੀਂ ਆਸਟਰੇਲੀਆ ਜਾਣ ਦਾ ਸੁਫ਼ਨਾ ਦੇਖ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਆਸਟਰੇਲੀਆ ਨੇ ਸਾਰੇ ਵੀਜ਼ਿਆਂ ਲਈ ਟੋਫਲ ਸਕੋਰ ਨੂੰ ਮਾਨਤਾ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ ਦੇ ਹਵਾਲੇ ਨਾਲ ਅੱਜ ਕਿਹਾ ਗਿਆ ਹੈ ਕਿ ਟੋਫਲ ਸਕੋਰ ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਵੈਧ ਹੋਣਗੇ। ਟੋਫਲ ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟਰੇਲਿਆਈ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਉਦੋਂ ਤੋਂ ਹੁਣ ਤੱਕ ਸਕੋਰ ਸਵੀਕਾਰ ਨਹੀਂ ਕੀਤੇ ਗਏ ਹਨ। ਈਟੀਐੱਸ ਨੇ ਕਿਹਾ ਕਿ 5 ਮਈ ਨੂੰ ਜਾਂ ਇਸ ਤੋਂ ਬਾਅਦ ਲਏ ਟੈਸਟਾਂ ਦੇ ਅੰਕ ਸਾਰੇ ਵੀਜ਼ਿਆਂ ਲਈ ਵੈਧ ਮੰਨੇ ਜਾਣਗੇ। ਆਸਟਰੇਲੀਆ ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ ਪਸੰਦੀਦਾ ਸਥਾਨ ਹੈ। ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਪੜ੍ਹਨ ਗਏ ਸਨ।
Advertisement
Advertisement
Related News
Advertisement