ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਟੋਫਲ ਅੰਕਾਂ ਨੂੰ ਮਾਨਤਾ

05:17 PM May 06, 2024 IST

ਨਵੀਂ ਦਿੱਲੀ, 6 ਮਈ
ਜੇ ਤੁਸੀਂ ਆਸਟਰੇਲੀਆ ਜਾਣ ਦਾ ਸੁਫ਼ਨਾ ਦੇਖ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਆਸਟਰੇਲੀਆ ਨੇ ਸਾਰੇ ਵੀਜ਼ਿਆਂ ਲਈ ਟੋਫਲ  ਸਕੋਰ ਨੂੰ ਮਾਨਤਾ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ ਦੇ ਹਵਾਲੇ ਨਾਲ ਅੱਜ ਕਿਹਾ ਗਿਆ ਹੈ ਕਿ ਟੋਫਲ ਸਕੋਰ ਹੁਣ ਸਾਰੇ ਆਸਟਰੇਲਿਆਈ ਵੀਜ਼ਿਆਂ ਲਈ ਵੈਧ ਹੋਣਗੇ। ਟੋਫਲ ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟਰੇਲਿਆਈ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਉਦੋਂ ਤੋਂ ਹੁਣ ਤੱਕ ਸਕੋਰ ਸਵੀਕਾਰ ਨਹੀਂ ਕੀਤੇ ਗਏ ਹਨ। ਈਟੀਐੱਸ ਨੇ ਕਿਹਾ ਕਿ 5 ਮਈ ਨੂੰ ਜਾਂ ਇਸ ਤੋਂ ਬਾਅਦ ਲਏ ਟੈਸਟਾਂ ਦੇ ਅੰਕ ਸਾਰੇ ਵੀਜ਼ਿਆਂ ਲਈ ਵੈਧ ਮੰਨੇ ਜਾਣਗੇ। ਆਸਟਰੇਲੀਆ ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ ਪਸੰਦੀਦਾ ਸਥਾਨ ਹੈ। ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਪੜ੍ਹਨ ਗਏ ਸਨ।

Advertisement

Advertisement
Advertisement